ਕ੍ਰਿਕਟ ਦਾ ਕ੍ਰਿਸਟੀਆਨੋ ਰੋਨਾਲਡੋ ਹੈ ਵਿਰਾਟ ਕੋਹਲੀ : ਬ੍ਰਾਵੋ

You Are HereSports
Tuesday, April 17, 2018-3:06 AM

ਮੁੰਬਈ— ਵੈਸਟਇੰਡੀਜ਼ ਦੇ ਆਲਰਾਊਂਡਰ ਡ੍ਰਵੇਨ ਬ੍ਰਾਵੋ ਨੇ ਅੱਜ ਭਾਰਤ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰਾਟ ਕੋਹਲੀ ਹੀ ਤਾਰੀਫ ਕਰਦੇ ਹੋਏ ਉਨ੍ਹਾਂ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਸਮਕਸ਼ ਦੱਸਿਆ। ਆਈ. ਪੀ. ਐੱਲ. 'ਚ ਚੇਨਈ ਸੁਪਰਕਿੰਗਸ ਵਲੋਂ ਖੇਡ ਰਹੇ ਬ੍ਰਾਵੋ ਨੇ ਕਿਹਾ ਵਿਰਾਟ ਦੇ ਨਾਲ ਮੇਰੇ ਸੰਬੰਧ ਵਧੀਆ ਹੈ। ਵਿਰਾਟ ਨੇ ਅਸਲ 'ਚ ਮੇਰੇ ਛੋਟੇ ਭਾਈ ਡੇਰੇਨ ਦੇ ਨਾਲ ਅੰਡਰ-19 ਕ੍ਰਿਕਟ ਖੇਡੀ ਹੈ ਤੇ ਮੈਂ ਹਮੇਸ਼ਾ ਆਪਣੇ ਭਰਾ ਨੂੰ ਕਹਿੰਦਾ ਸੀ ਕਿ ਵਿਰਾਟ ਦੀ ਪਾਲਣਾ ਕਰਨੀ ਚਾਹੀਦੀ ਹੈ। ਮੈਂ ਇਸ ਲਈ ਕਹਿ ਰਿਹਾ ਹਾਂ ਕਿ ਮੈਂ ਇੱਥੇ ਹਾਂ।

PunjabKesari
ਉਨ੍ਹਾਂ ਨੇ ਕਿਹਾ ਮੈਂ ਅਸਲ 'ਚ ਵਿਰਾਟ ਨੂੰ ਅਪੀਲ ਕੀਤੀ ਸੀ ਕਿ ਉਹ ਮੇਰੇ ਭਰਾ ਤੋਂ ਨਿਜੀ ਤੌਰ 'ਤੇ ਬੱਲੇਬਾਜ਼ੀ ਤੇ ਕ੍ਰਿਕਟ ਨੂੰ ਲੈ ਕੇ ਗੱਲ ਕਰੇ। ਜਦੋਂ ਮੈਂ ਵਿਰਾਟ ਨੂੰ ਦੇਖਦਾ ਹਾਂ ਤਾਂ ਮੈਨੂੰ ਕ੍ਰਿਕਟ ਦਾ ਕ੍ਰਿਸੀਟਆਨੋ ਰੋਨਾਲਡੋ ਦਿਖਦਾ ਹੈ।

Edited By

Gurdeep Singh

Gurdeep Singh is News Editor at Jagbani.

Popular News

!-- -->