ਹੈਮਬਰਗ— ਮੁੱਕੇਬਾਜ਼ੀ 'ਚ ਰਵਾਇਤੀ ਮਹਾਸ਼ਕਤੀ ਕਿਊਬਾ ਨੇ 19ਵੀਂ ਵਿਸ਼ਵ ਚੈਂਪੀਅਨਸ਼ਿਪ 'ਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ ਅਤੇ ਉਸ ਦੇ ਚਾਰ ਮੁੱਕੇਬਾਜ਼ ਫਾਈਨਲ 'ਚ ਪਹੁੰਚ ਗਏ ਹਨ ਜਿਸ ਨਾਲ ਫਾਈਨਲ 'ਚ ਉਸ ਦੇ ਮੁੱਕੇਬਾਜ਼ਾਂ ਦੀ ਗਿਣਤੀ 7 ਹੋ ਗਈ ਹੈ।
ਪਿਛਲੀ ਵਾਰ 2015 'ਚ ਹੋਈ ਚੈਂਪੀਅਨਸ਼ਿਪ 'ਚ ਕਿਊਬਾ ਨੇ 7 ਸੋਨ ਤਮਗੇ ਜਿੱਤੇ ਸਨ। ਉਜ਼ਬੇਕਿਸਤਾਨ ਦੇ ਚਾਰ ਮੁੱਕੇਬਾਜ਼ ਫਾਈਨਲ 'ਚ ਪਹੁੰਚੇ ਹਨ ਜਦਕਿ ਕਜ਼ਾਖਸਤਾਨ ਦੇ ਤਿੰਨ ਮੁੱਕੇਬਾਜ਼ਾਂ ਨੇ ਫਾਈਨਲ 'ਚ ਜਗ੍ਹਾ ਬਣਾਈ ਹੈ। ਭਾਰਤ ਦੀ ਮੁਹਿੰਮ ਕੱਲ ਖਤਮ ਹੋ ਗਈ ਜਦ ਗੌਰਵ ਬਿਧੂੜੀ (56 ਕਿਲੋ) ਸੈਮੀਫਾਈਨਲ 'ਚ ਹਾਰ ਗਏ। ਭਾਰਤ ਦੀ ਝੋਲੀ 'ਚ ਇਕ ਕਾਂਸੀ ਤਮਗਾ ਆਇਆ ਹੈ।
ਜਾਣੋ, ਕਿਸ ਕਾਰਨ ਆਈ.ਪੀ.ਐੱਲ. ਮੀਡੀਆ ਅਧਿਕਾਰ ਦੀ ਨਿਲਾਮੀ ਤੋਂ ਦੂਰ ਰਹਿਣਗੇ ਸ਼ੁਕਲਾ
NEXT STORY