'ਦੰਗਲ' ਨੇ ਵਧਾਇਆ ਕੁੜੀਆਂ 'ਚ ਕੁਸ਼ਤੀ ਦਾ ਕ੍ਰੇਜ਼

You Are HereSports
Thursday, February 16, 2017-11:45 AM

ਜਲੰਧਰ— ਹਰਿਆਣਾ ਦੀ ਮਹਿਲਾ ਪਹਿਲਵਾਨ ਗੀਤਾ ਫੌਗਾਟ ਅਤੇ ਉਸ ਦੀ ਛੋਟੀ ਭੈਣ ਬਬਿਤਾ ਫੌਗਾਟ 'ਤੇ ਬਣੀ ਫਿਲਮ 'ਦੰਗਲ' ਨੇ ਕੁਸ਼ਤੀ ਦੇ ਖੇਤਰ 'ਚ ਕਰੀਅਰ ਬਣਾਉਣ ਉਤਰੀਆਂ ਲੜਕੀਆਂ ਨੂੰ ਉਤਸ਼ਾਹਤ ਕਰਨ ਦਾ ਕੰਮ ਕੀਤਾ ਹੈ। ਪੰਜਾਬ 'ਚ ਸਿਖਲਾਈ ਕੇਂਦਰਾਂ 'ਚ ਮਹਿਲਾ ਪਹਿਲਵਾਨਾਂ ਦੀ ਗਿਣਤੀ 'ਚ ਪਹਿਲੇ ਨਾਲੋਂ ਵਾਧਾ ਹੋਇਆ ਹੈ। ਜਲੰਧਰ 'ਚ ਸਿਖਲਾਈ ਕੇਂਦਰ 'ਚ ਕੁਸ਼ਤੀ ਦੀ ਟ੍ਰੇਨਿੰਗ ਲੈਣ ਵਾਲੀਆਂ ਕੁੜੀਆਂ ਦੀ ਗਿਣਤੀ ਪਹਿਲੇ ਨਾਲੋਂ ਦੁਗਣੀ ਹੋ ਗਈ ਹੈ।

ਫਿਲਮ ਤੋਂ ਪ੍ਰਭਾਵਿਤ ਕੁੜੀਆਂ ਜਲੰਧਰ ਦੇ ਹੁਸ਼ਿਆਰਪੁਰ ਰੋਡ 'ਤੇ ਪੈਂਦੇ ਪਿੰਡ ਕੰਗਨੀਵਾਲ 'ਚ ਸੰਚਾਲਿਤ 'ਦਿ ਗ੍ਰੇਟ ਖਲੀ' ਉਰਫ ਦਲੀਪ ਸਿੰਘ ਰਾਣਾ ਦੀ ਅਕੈਡਮੀ 'ਚ ਸਿਖਲਾਈ ਲੈ ਰਹੀਆਂ ਹਨ। ਲੁਧਿਆਣਾ ਦੀ 14 ਸਾਲਾ ਪਹਿਲਵਾਨ ਦਇਆ ਕੌਰ ਦੱਸਦੀ ਹੈ ਕਿ ਫਿਲਮ 'ਦੰਗਲ' ਦੇਖਣ ਦੇ ਬਾਅਦ ਉਸ ਦੀ ਮਨੋਬਲ ਵਧਿਆ ਹੈ। ਖਲੀ ਨੇ ਛੋਟੇ ਭਰਾ ਸੁਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਦਇਆ ਬਹੁਤ ਛੋਟੀ ਹੈ, ਪਰ ਉਸ 'ਚ ਡਬਲਯੂ.ਡਬਲਯੂ. ਸ਼੍ਰੇਣੀ ਦੀ ਰੈਸਲਿੰਗ ਸਿਖਣ ਨੂੰ ਲੈ ਕੇ ਕਾਫੀ ਦਿਲਚਸਪੀ ਹੈ। ਸਿਖਲਾਈ ਕੇਂਦਰ 'ਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਤੋਂ ਵੀ ਕੁੜੀਆਂ ਕੁਸ਼ਤੀ ਦੀ ਸਿਖਲਾਈ ਲੈ ਰਹੀਆਂ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.