ਸੰਗਰੂਰ— ਮੋਹਾਲੀ ਵਿਖੇ ਹੋਈ 42ਵੀਂ ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ 'ਚ ਸੰਗਰੂਰ ਦੀ ਜੰਮਪਲ ਦੀਪਾਲੀ ਅੱਤਰੀ ਨੇ 50 ਮੀਟਰ ਫ੍ਰੀ ਸਟਾਈਲ 'ਚ 31.68 ਸਕਿੰਟ ਦਾ ਸਮਾਂ ਲੈ ਕੇ ਜਿਥੇ ਗੋਲਡ ਮੈਡਲ ਹਾਸਲ ਕੀਤਾ, ਉਥੇ ਹੀ 9 ਸਾਲ ਪੁਰਾਣਾ ਰਿਕਾਰਡ ਤੋੜ ਕੇ ਜ਼ਿਲੇ ਦਾ ਨਾਂ ਰੌਸ਼ਨ ਕੀਤਾ।
ਪਰਮਿੰਦਰ ਸਿੰਘ ਸੋਨੂੰ ਕੋਚ ਨੇ ਦੱਸਿਆ ਕਿ ਦੀਪਾਲੀ ਸੁਨਾਮ ਵਿਖੇ ਉਨ੍ਹਾਂ ਦੀ ਦੇਖ-ਰੇਖ ਹੇਠ ਸਵਿਮਿੰਗ ਪੂਲ 'ਚ ਰੋਜ਼ਾਨਾ ਕਈ-ਕਈ ਘੰਟੇ ਅਭਿਆਸ ਕਰਦੀ ਹੈ। ਉਹ ਇਸ ਤੋਂ ਪਹਿਲਾਂ 50 ਮੀਟਰ ਬੈਕ ਸਟ੍ਰੋਕ 'ਚ ਗੋਲਡ, 100 ਮੀਟਰ ਫ੍ਰੀ ਸਟਾਈਲ 'ਚ ਗੋਲਡ, 50 ਮੀਟਰ ਬ੍ਰੈਸਟ ਸਟ੍ਰੋਕ 'ਚ ਗੋਲਡ, 100 ਮੀਟਰ ਬੈਕ ਸਟ੍ਰੋਕ 'ਚ ਗੋਲਡ, 4*100 ਮੀਟਰ ਮਿਡਲ ਰਿਲੇਅ 'ਚ ਸਿਲਵਰ, 4*100 ਮੀਟਰ ਫ੍ਰੀ ਸਟਾਈਲ ਰਿਲੇਅ 'ਚ ਸਿਲਵਰ, 4*200 ਫ੍ਰੀ ਸਟਾਈਲ 'ਚ ਗੋਲਡ ਮੈਡਲ ਜਿੱਤ ਚੁੱਕੀ ਹੈ। ਦੀਪਾਲੀ ਅੱਤਰੀ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਿਧਾਇਕ ਵਿਜੇਇੰਦਰ ਸਿੰਗਲਾ ਸਨਮਾਨਿਤ ਵੀ ਕਰ ਚੁੱਕੇ ਹਨ।
ਭਾਰਤ ਦੇ ਸਭ ਤੋਂ ਹੋਣਹਾਰ ਫੁੱਟਬਾਲ ਖਿਡਾਰੀ ਜੇ.ਜੇ.
NEXT STORY