ਨਵੀਂ ਦਿੱਲੀ— ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਆਪਣੇ ਪਹਿਲੇ ਅਭਿਆਸ ਮੈਚ 'ਚ ਨਿਊਜ਼ੀਲੈਂਡ ਨੂੰ 45 ਦੌੜਾਂ ਨਾਲ ਹਰਾਇਆ। ਜਿਸ ਦੇ ਬਾਅਦ ਟੀਮ ਥੋੜੀ ਰੀਲੈਕਸ ਮੂਡ 'ਚ ਨਜ਼ਰ ਆਈ। ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਟੀਮ ਦੇ ਹੋਰਾਂ ਮੈਬਰਾਂ ਨਾਲ ਦਿਸ ਰਹੇ ਹਨ। ਕੋਹਲੀ ਨੇ ਲਿਖਿਆ ਕਿ ਕੰਮ 'ਤੇ ਵਧੀਆ ਸਮਾਂ ਬੀਤਣ ਦੇ ਬਾਅਦ ਟੀਮ ਨਾਲ ਖਾਣਾ ਖਾਣ 'ਚ ਮਜ਼ਾ ਆਇਆ। ਕੋਹਲੀ ਨਾਲ ਇਸ ਤਸਵੀਰ 'ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਅਜਿੰਕਯ ਰਹਾਨੇ, ਭੁਵਨੇਸ਼ਵਰ ਕੁਮਾਰ, ਕੇਦਾਰ ਜਾਦਵ, ਅਤੇ ਸੰਜੇ ਬਾਂਗੜ ਵੀ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਭਾਰਤ ਨੇ ਆਪਣਾ ਪਹਿਲਾ ਅਭਿਆਸ ਮੈਚ ਨਿਊਜ਼ੀਲੈਂਡ ਖਿਲਾਫ 45 ਦੌੜਾਂ ਨਾਲ ਜਿੱਤ ਲਿਆ ਹੈ। ਮੀਂਹ ਦੇ ਚਲਦੇ ਮੈਚ ਰੋਕਣਾ ਪਿਆ ਸੀ ਤੇ ਬਾਅਦ 'ਚ ਭਾਰਤ ਨੂੰ 'ਡਕਵਰਥ-ਲੁਈਸ ਨਿਯਮ' ਦੀ ਮਦਦ ਨਾਲ ਮੁਕਾਬਲੇ ਨੂੰ ਜਿਤਾ ਦਿੱਤਾ ਗਿਆ।
'ਦੁਸ਼ਮਨੀ' ਤੋਂ ਬਾਅਦ ਇਸ ਦੋਸਤ ਨੂੰ ਆਇਆ ਸਚਿਨ 'ਤੇ ਪਿਆਰ, ਕਿਹਾ-ਆਈ ਲਵ ਯੂ
NEXT STORY