ਨਵੀਂ ਦਿੱਲੀ, (ਬਿਊਰੋ)— ਦਿੱਲੀ ਰਾਜ ਕਬੱਡੀ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਦਾ ਆਯੋਜਨ ਇੱਥੇ 22 ਤੋਂ 24 ਦਸੰਬਰ ਤੱਕ ਕੀਤਾ ਜਾਵੇਗਾ।
ਦਿੱਲੀ ਰਾਜ ਕਬੱਡੀ ਦੇ ਸਕੱਤਰ ਨਿਰੰਜਨ ਸਿੰਘ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਕਤੀ ਸਪੋਰਟਸ ਕਲੱਬ ਇਸ ਚੈਂਪੀਅਨਸ਼ਿਪ ਦਾ ਆਯੋਜਨ ਸਰਿਤਾ ਵਿਹਾਰ 'ਚ ਕਰ ਰਿਹਾ ਹੈ। ਨਿਰੰਜਨ ਨੇ ਦੱਸਿਆ ਕਿ ਪ੍ਰਤੀਯੋਗਿਤਾ ਦਾ ਉਦਘਾਟਨ ਸੰਸਦ ਮੈਂਬਰ ਮਹੇਸ਼ ਗਿਰੀ ਅਤੇ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਕਰਨਗੇ। ਨਿਰੰਜਨ ਨੇ ਦੱਸਿਆ ਕਿ ਪ੍ਰਤੀਯੋਗਿਤਾ ਦੇ ਅੰਤਿਮ ਸਮਾਰੋਹ 'ਚ ਮੁੱਖ ਮਹਿਮਾਨ ਸੰਸਦ ਮੈਂਬਰ ਰਮੇਸ਼ ਵਿਧੂੜੀ ਹੋਣਗੇ।
'ਏਸ਼ੇਜ਼ ਫਿਕਸਿੰਗ ਸਕੈਂਡਲ' ਸਾਹਮਣੇ ਆਉਣ ਦੇ ਬਾਅਦ BCCI 'ਚ ਆਇਆ ਭੂਚਾਲ
NEXT STORY