ਦਿੱਲੀ ਵੇਵਰਾਈਡਰਜ਼ ਨੇ ਪੰਜਾਬ ਵਾਰੀਅਰਸ ਨੂੰ 6-1 ਨਾਲ ਕਰਾਰੀ ਹਾਰ ਦਿੱਤੀ

You Are HereSports
Saturday, February 18, 2017-12:00 AM

ਚੰਡੀਗੜ੍ਹ— ਦਿੱਲੀ ਵੇਵਰਾਈਡਰਜ਼ ਨੇ ਸ਼ੁਕਰਵਾਰ ਜੇ. ਪੀ. ਪੰਜਾਬ ਵਾਰੀਅਰਸ ਨੂੰ ਇਕਪਾਸੜ ਮੁਕਾਬਲੇ 'ਚ 6-1 ਨਾਲ ਕਰਾਰੀ ਹਾਰ ਦੇ ਕੇ 'ਹਾਕੀ ਇੰਡੀਆ ਲੀਗ' ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਦਿੱਲੀ ਦੀ ਟੀਮ ਨੇ ਸ਼ੁਰੂ ਤੋਂ ਹੀ ਆਪਣੀ ਵਿਰੋਧੀ ਟੀਮ 'ਤੇ ਦਬਾਅ ਬਣਾ ਕੇ ਰੱਖਿਆ ਸੀ। ਮੈਚ ਦੇ ਚੌਥੇ ਮਿੰਟ 'ਚ ਹੀ ਪੈਨੇਲਟੀ ਕਾਰਨਰ ਨੂੰ ਜਸਟਿਨ ਰੀਡ ਰੋਸ ਨੇ ਗੋਲ 'ਚ ਤਬਦੀਲ ਕੀਤਾ। ਕਪਤਾਨ ਰੁਪਿੰਦਰਪਾਲ ਸਿੰਘ ਨੇ 17ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ 2-0 ਦੀ ਲੀਡ ਦਿਵਾਈ। ਪੰਜਾਬ ਵਾਰੀਅਰਸ ਨੇ ਅੱਧੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਪੈਨੇਲਟੀ ਕਾਰਨਰ ਨੂੰ ਗੋਲ 'ਚ ਬਦਲਿਆ।

ਦਿੱਲੀ ਲਈ 38ਵੇਂ ਮਿੰਟ 'ਚ ਮਨਦੀਪ ਸਿੰਘ ਨੇ ਅਤੇ ਲਾਰੇਂਸ ਨੇ 44ਵੇਂ ਮਿੰਟ 'ਚ ਪੈਨੇਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਸਕੋਰ ਨੂੰ 6-1 ਕਰ ਦਿੱਤਾ। ਚੌਥੇ ਕੁਆਰਟਰ 'ਚ ਦਿੱਲੀ ਨੇ ਆਪਣੀ ਪੂਰੀ ਤਾਕਤ ਗੋਲ ਬਚਾਉਣ 'ਚ ਲਗਾ ਦਿੱਤੀ, ਜਿਸ 'ਚ ਉਹ ਸਫਲ ਵੀ ਰਹੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.