ਵਿਕਾਸ ਕ੍ਰਿਸ਼ਨ ਪੇਸ਼ੇਵਰ ਮੁੱਕੇਬਾਜ਼ ਬਣਨਾ ਚਾਹੁੰਦਾ ਹੈ

You Are HereSports
Wednesday, February 15, 2017-11:54 PM

ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਅਨ ਵਿਕਾਸ ਕ੍ਰਿਸ਼ਨ ਬੀ. ਐੱਫ. ਆਈ. ਦੇ ਸਹਿਯੋਗ ਨਾਲ ਪੇਸ਼ੇਵਰ ਮੁੱਕੇਬਾਜ਼ ਬਣਨਾ ਚਾਹੁੰਦੇ ਹਨ। 2 ਮਹੀਨੇ ਤੋਂ ਨਿਊ ਜਰਸੀ 'ਚ ਸਿਖਲਾਈ ਪ੍ਰਾਪਤ ਕਰ ਰਹੇ ਵਿਕਾਸ ਨੇ ਕਿਹਾ ਕਿ ਮੇਰੀਆਂ ਨਜ਼ਰਾਂ ਪੇਸ਼ੇਵਰ ਖਿਡਾਰੀ ਬਣਨ 'ਤੇ ਲੱਗੀਆਂ ਹੋਈਆਂ ਹਨ। ਮੈਂ ਇਸ ਸਾਲ ਦੇ ਆਖੀਰ ਤੱਕ ਪੇਸ਼ੇਵਰ ਖਿਡਾਰੀ ਬਣਨ ਦੀ ਯੋਜਨਾ ਬਣਾ ਰਿਹਾ ਹਾਂ। ਜੇਕਰ ਬੀ. ਐੱਫ. ਆਈ. ਦੇ ਪ੍ਰਧਾਨ ਅਜੇ ਸਿੰਘ ਮੇਰੇ ਇਸ ਫੈਸਲੇ ਨਾਲ ਸਹਿਮਤ ਹਨ, ਤਾਂ ਮੈਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਾਂਗਾ। ਮੈਂ ਦੇਸ਼ ਲਈ ਐਮੇਚਿਓਰ ਮੁਕਾਬਲਿਆਂ 'ਚ ਭਾਗ ਲੈਣਾ ਚਾਹੁੰਦਾ ਹਾਂ। ਇਸ ਲਈ ਮੈਂ ਬੀ. ਐੱਫ. ਆਈ. ਦੇ ਪੇਸ਼ੇਵਰ ਬਣਨ ਨੂੰ ਮਨਜ਼ੂਰੀ ਦੇਣ ਦੀ ਉਡੀਕ ਕਰ ਰਿਹਾ ਹਾਂ। ਨਵਾਂ ਮਹਾਸੰਘ ਮੁੱਕੇਬਾਜ਼ੀ ਲਈ ਵਧੀਆ ਕੰਮ ਕਰ ਰਿਹਾ ਹੈ, ਤੇ ਜੇਕਰ ਮੈਨੂੰ ਪੇਸ਼ੇਵਰ ਬਣਨ ਲਈ ਮਨਜ਼ੂਰੀ ਮਿਲਦੀ ਹੈ ਤਾਂ ਇਹ ਮੇਰੇ ਲਈ ਮਨੋਬਲ ਵਧਾਉਣ ਵਾਲਾ ਫੈਸਲਾ ਹੋਵੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.