ਨਵੀਂ ਦਿੱਲੀ, (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2018 ਦੀ ਨਿਲਾਮੀ ਇਸ ਮਹੀਨੇ 27 ਅਤੇ 28 ਜਨਵਰੀ ਨੂੰ ਹੋਣੀ ਹੈ ਅਤੇ ਇਸ ਨੀਲਾਮੀ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਦਿੱਗਜ ਲੈਗ ਸਪਿਨਰ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਰਵੀਚੰਦਰਨ ਅਸ਼ਵਿਨ ਨੂੰ ਇਸ ਸੀਜ਼ਨ ਵਿੱਚ ਉਨ੍ਹਾਂ ਦੀ ਸਾਬਕਾ ਫਰੈਂਚਾਈਜ਼ੀ ਚੇਨਈ ਸੁਪਰਕਿੰਗਸ (ਸੀ.ਐੱਸ.ਕੇ.) ਨਹੀਂ ਖਰੀਦ ਸਕੇਗੀ।
ਕੁੰਬਲੇ ਨੇ ਕਿਹਾ ਕਿ ਸੀ.ਐੱਸ.ਕੇ. ਬੇਸ਼ੱਕ ਅਸ਼ਵਿਨ ਨੂੰ ਖਰੀਦਣ ਦੀ ਬੇਹੱਦ ਕੋਸ਼ਿਸ਼ ਕਰੇਗੀ । ਪਰ ਦੂਜੀਆਂ ਫਰੈਂਚਾਈਜ਼ੀ ਵੀ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰਨਾ ਚਾਹਣਗੀਆਂ । ਉਨ੍ਹਾਂ ਨੇ ਨੇ ਕਿਹਾ ਕਿ ਚੇਨਈ ਦੀ ਟੀਮ ਧੋਨੀ, ਰੈਨਾ ਅਤੇ ਜਡੇਜਾ ਨੂੰ ਰਿਟੇਨ ਕਰਕੇ ਪਹਿਲਾਂ ਹੀ ਕਾਫ਼ੀ ਪੈਸੇ ਖਰਚ ਕਰ ਚੁੱਕੀ ਹੈ । ਅਜਿਹੇ ਵਿੱਚ ਹੁਣ ਸੀ.ਐੱਸ.ਕੇ. ਇੱਕ ਸਪਿਨਰ ਉੱਤੇ 4 ਤੋਂ 5 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਨਹੀਂ ਕਰੇਗੀ । ਜਦੋਂਕਿ ਉਨ੍ਹਾਂ ਦੀ ਵੈਲਿਊ ਇਸ ਤੋਂ ਕਿਤੇ ਜਿਆਦਾ ਹੈ । ਉਨ੍ਹਾਂ 'ਤੇ ਹਰ ਫਰੈਂਚਾਈਜ਼ੀ ਦਾਅ ਲਗਾਉਣਾ ਚਾਹੇਗੀ ਅਤੇ ਇਸ ਤੋਂ ਸੀ.ਐੱਸ.ਕੇ. ਲਈ ਉਨ੍ਹਾਂ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ । ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਫਿਰ ਸੀ.ਐੱਸ.ਕੇ. ਅਸ਼ਵਿਨ ਅਤੇ ਜਡੇਜਾ ਦੀ ਜੋੜੀ ਬਣਾਉਣਾ ਚਾਹੇਗੀ, ਪਰ ਇਸ ਵਾਰ ਅਜਿਹਾ ਹੋਣਾ ਬਹੁਤ ਮੁਸ਼ਕਲ ਨਜ਼ਰ ਆ ਰਿਹਾ ਹੈ ।
ਉਥੇ ਹੀ ਇਸ ਦੇ ਦੂਜੇ ਪਾਸੇ ਸੀ.ਐੱਸ.ਕੇ. ਦੇ ਕਪਤਾਨ ਐੱਮ. ਐੱਸ. ਧੋਨੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਅਸ਼ਵਿਨ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰ ਸਕਣ । ਉਨ੍ਹਾਂ ਨੇ ਕਿਹਾ ਕਿ ਅਸ਼ਵਿਨ ਸਥਾਨਕ ਖਿਡਾਰੀ ਹੈ, ਸਾਡੀ ਕੋਸ਼ਿਸ਼ ਹੋਵੇਗੀ ਕਿ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਖਿਡਾਰੀਆਂ ਨੂੰ ਟੀਮ ਵਿੱਚ ਲਿਆ ਜਾਵੇ । ਪਰ ਅਸੀਂ ਚਾਹਾਂਗੇ ਕਿ ਟੀਮ ਵਿੱਚ ਬਰਾਵੋ, ਡੁ ਪਲੇਸਿਸ ਅਤੇ ਬਰੈਂਡਨ ਮੈਕੁਲਮ ਵਰਗੇ ਖਿਡਾਰੀ ਵੀ ਹੋਣ ।
ਹਾਕੀ : ਦੂਜੇ ਪੜਾਅ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ
NEXT STORY