ਇੰਦੌਰ— ਵਨਡੇ ਸੀਰੀਜ਼ ਦਾ ਤੀਸਰਾ ਮੈਚ ਖੇਡਣ ਲਈ ਭਾਰਤ ਅਤੇ ਆਸਟਰੇਲੀਆ ਦੀ ਕ੍ਰਿਕਟ ਟੀਮਾਂ ਸ਼ੁੱਕਰਵਾਰ ਸ਼ਾਮ ਨੂੰ 4 ਵਜੇ ਇੰਦੌਰ ਪਹੁੰਚੀ ਗਈ। ਸਾਬਕਾ ਕਪਤਾਨ ਐੱਮ.ਐੱਸ.ਧੋਨੀ ਜਦੋਂ ਏਅਰਪੋਰਟ ਤੋਂ ਬਸ ਵੱਲ ਜਾ ਰਹੇ ਸੀ ਤਾਂ ਇੰਦੌਰ ਪੁਲਸ ਦੇ ਇਕ ਅਫਸਰ ਨੇ ਧੋਨੀ ਦਾ ਸਵਾਗਤ ਕਰਦੇ ਹੋਏ 'ਆਲ ਦ ਬੈਸਟ' ਕਿਹਾ। ਜਵਾਬ 'ਚ ਧੋਨੀ ਨੇ ਆਪਣੇ ਅੰਦਾਜ਼ 'ਚ ਬੋਲੇ 2 ਮੈਚ ਜਿੱਤ ਚੁੱਕੇ ਹਾਂ। ਇੰਦੌਰ ਵੀ ਜਿੱਤ ਲਵਾਂਗੇ।
ਧੋਨੀ ਦੀ ਗੱਲ ਠੀਕ ਹੋਈ ਤਾਂ ਇੰਡੀਆ ਬਣਾਵੇਗੀ ਰਿਕਾਰਡ
ਧੋਨੀ ਦੀ ਗੱਲ ਠੀਕ ਹੋਈ ਤਾਂ ਟੀਮ ਇੰਡੀਆ ਇੰਦੌਰ 'ਚ ਜਿੱਤੀ ਤਾਂ ਕ੍ਰਿਕਟ ਇਤਿਹਾਸ 'ਚ ਇੰਦੌਰ ਦੇ ਲਈ ਇਹ ਸ਼ਾਨਦਾਰ ਪਲ ਹੋਵੇਗਾ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਹੁਣ ਤਕ ਕਿਸੇ ਵੀ ਇਕ ਸਟੇਡੀਅਮ 'ਚ ਲਗਾਤਾਰ 5 ਵਨਡੇ ਨਹੀਂ ਜਿੱਤ ਸਕੀ। ਸ਼ਾਰਜਾਹ, ਮੀਰਪੁਰ, ਦਿੱਲੀ ਅਤੇ ਵਿਸ਼ਾਖਾਪਟਨਮ 'ਚ ਭਾਰਤ ਨੇ ਲਗਾਤਾਰ 4-4 ਮੈਚ ਜਿੱਤੇ ਹਨ। ਐਤਵਾਰ ਨੂੰ ਮੈਚ ਜਿੱਤਿਆ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਕਿਸੇ ਸਟੇਡੀਅਮ 'ਚ 5 ਵਨਡੇ ਮੈਚ ਜਿੱਤੇਗਾ।
ਭਾਰਤ-ਆਸਟ੍ਰੇਲੀਆ ਮੈਚ ਦੀਆਂ ਨਕਲੀ ਟਿਕਟਾਂ ਵੇਚਦੇ 2 ਗ੍ਰਿਫਤਾਰ
NEXT STORY