ਡੋਪਿੰਗ ਦੇ ਦੋਸ਼ੀ ਕਾਰਟਰ ਨੇ ਕੈਸ 'ਚ ਦਾਇਰ ਕੀਤੀ ਅਪੀਲ

You Are HereSports
Friday, February 17, 2017-2:28 AM
ਲੁਸਾਨੇ—ਜਮੈਕਾ ਦੇ ਦੌੜਾਕ ਨੇਸਟਾ ਕਾਰਟਰ ਨੇ ਉਸ ਨੂੰ ਡੋਪਿੰਗ ਦਾ ਦੋਸ਼ੀ ਠਹਿਰਾ ਕੇ ਬੀਜਿੰਗ ਓਲੰਪਿਕ ਦਾ ਉਸਦਾ ਸੋਨ ਤਮਗਾ ਖੋਹੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਰਵਉੱਚ ਖੇਡ ਅਦਾਲਤ ਕੈਸ ਵਿਚ ਅਪੀਲ ਦਾਇਰ ਕੀਤੀ ਹੈ। ਕਾਰਟਰ ਦੇ ਵਕੀਲ ਸਟੂਅਰਟ ਸਟੀਂਪਸਨ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਸਵਿਟਜ਼ਰਲੈਂਡ ਸਥਿਤ ਕੈਸ ਸਾਹਮਣੇ ਪੇਸ਼ ਹੋਣ ਦੀ ਤਰੀਕ ਦਾ ਇੰਤਜ਼ਾਰ ਹੈ। ਕਾਰਟਰ ਨੂੰ 2008 ਦੀਆਂ ਬੀਜਿੰਗ ਓਲੰਪਿਕ ਵਿਚ ਪੋਡੀਅਮ ਲਈ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਉਸ ਤੋਂ ਉਸਦਾ ਚਾਰ ਗੁਣਾ 100 ਮੀਟਰ ਰਿਲੇਅ ਰੇਸ ਵਿਚ ਜਿੱਤਿਆ ਸੋਨ ਤਮਗਾ ਵਾਪਸ ਲੈ ਲਿਆ ਸੀ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.