ਨਵੀਂ ਦਿੱਲੀ— ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਦੇ ਗੁੱਸੇ ਤੋਂ ਬਾਅਦ ਉਸ ਦੇ ਪਿਤਾ ਹਰਵੀਰ ਸਿੰਘ ਨੂੰ ਬੁੱਧਵਾਰ ਤੋਂ ਗੋਲਡ ਕੋਸਟ ਵਿਚ ਸ਼ੁਰੂ ਹੋ ਰਹੀਆਂ ਰਾਸ਼ਟਰਮਡੰਲ ਖੇਡਾਂ 'ਚ ਭਾਰਤੀ ਅਧਿਕਾਰੀਆਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ।
ਭਾਰਤ ਦੀ ਬੈਡਮਿੰਟਨ 'ਚ ਤਮਗਾ ਉਮੀਦ ਸਾਇਨਾ ਨੇ ਉਸ ਦੇ ਪਿਤਾ ਨੂੰ ਅਧਿਕਾਰੀਆਂ ਦੀ ਸੂਚੀ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਰਾਹਤ ਮਹਿਸੂਸ ਕਰਦਿਆਂ ਟਵਿਟਰ 'ਤੇ ਕਿਹਾ, ''ਭਾਰਤੀ ਓਲੰਪਿਕ ਸੰਘ ਦਾ ਬਹੁਤ-ਬਹੁਤ ਧੰਨਵਾਦ, ਜਿਸ ਨੇ ਮੇਰੇ ਪਿਤਾ ਨੂੰ ਮਾਨਤਾ ਪੱਤਰ ਦੇ ਮੁੱਦੇ ਨੂੰ ਇੰਨੇ ਘੱਟ ਸਮੇਂ ਵਿਚ ਸੁਲਝਾ ਲਿਆ। ਮੈਂ ਉਮੀਦ ਕਰਦੀ ਹਾਂ ਕਿ ਇਹ ਅੱਗੇ ਮੇਰੇ ਮੈਚਾਂ ਲਈ ਚੰਗਾ ਰਹੇਗਾ। ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਲਈ ਮੈਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ।''
IPL 2018 : ਧੋਨੀ ਦੀ ਅਗਵਾਈ 'ਚ ਫਿਰ ਖਿਤਾਬ ਆਪਣੇ ਨਾਮ ਕਰਨ ਉਤਰੇਗੀ ਚੇਨਈ ਟੀਮ
NEXT STORY