ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਸੰਜੇ ਮਾਂਜਰੇਕਰ ਆਪਣੇ ਇਕ ਕੀਤੇ ਗਏ ਟਵੀਟ ਨੂੰ ਲੈ ਕੇ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਆ ਗਏ ਹਨ। ਇਸ ਵਾਰ ਸੰਜੇ ਨੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ 'ਤੇ ਨਿਸ਼ਾਨਾ ਸਾਧਿਆ ਹੈ ਪਰ ਇਸ ਦੌਰਾਨ ਸਚਿਨ ਦੇ ਪ੍ਰਸ਼ੰਸਕਾਂ ਨੇ ਸੰਜੇ ਨੂੰ ਕਰਾਰਾ ਜਵਾਬ ਦਿੱਤਾ ਹੈ।
ਦਰਅਸਲ ਸੰਜੇ ਨੇ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਮੁੰਦਰ ਕਿਨਾਰੇ ਖੜਾ ਹੈ। ਉਸ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ, 90 ਦੇ ਦਹਾਕੇ 'ਚ ਲਈ ਗਈ ਇਹ ਤਸਵੀਰ 'ਚ ਅਸੀ ਡੌਲੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਲਿਖਿਆ 'ਕੀ ਇਹ ਤਸਵੀਰ ਥੋੜੀ ਜਿਹੀ ਆਫ ਸੇਂਟਰ ਨਹੀਂ ਹੈ? ਮੈਨੂੰ ਲੱਗਦਾ ਹੈ, ਉਹ (ਸਚਿਨ) ਬੈਟ ਨਾਲ ਜ਼ਿਆਦਾ ਵਧੀਆ ਲੱਗਦਾ ਹੈ, ਫੋਟੋਗਰਾਫਰ ਸਚਿਨ ਤੇਂਦੁਲਕਰ।
ਸੰਜੇ ਦੀ ਇਹ ਗੱਲ ਸਚਿਨ ਦੇ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਇਸ ਤਸਵੀਰ ਦੀ ਸਭ ਤੋਂ ਵਧੀਆ ਚੀਜ਼ ਹੈ ਸਿਰਫ ਇਸ ਦੇ ਫੋਟੋਗਰਾਫਰ। ਇਕ ਹੋਰ ਕਮੈਂਟ 'ਚ ਲਿਖਿਆ ਕਿ, ਕਦੇ ਵੀ ਇਕ ਵਧੀਆ ਕ੍ਰਿਕਟਰ ਬਾਰੇ ਇਸ ਤਰ੍ਹਾਂ ਦੀ ਗਲਤ ਗੱਲ ਨਹੀਂ ਆਖਣੀ ਚਾਹੀਦੀ।
ਗ੍ਰੇਟ ਖਲੀ ਦਾ ਇਹ ਚੇਲਾ ਡਬਲਯੂ. ਡਬਲਯੂ. ਈ. 'ਚ ਦਿਖਾਵੇਗਾ ਆਪਣਾ ਜਲਵਾ
NEXT STORY