ਪ੍ਰਾਗ— ਲੰਬੇ ਸਮੇਂ ਦੇ ਵਿਰੋਧੀ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਇਸ ਹਫਤੇ ਦੇ ਅੰਤ 'ਚ ਪ੍ਰਾਗ 'ਚ ਪਹਿਲੀ ਵਾਰ ਲਾਵੇਰ ਟੈਨਿਸ ਟੂਰਨਾਮੈਂਟ 'ਚ ਇਕੱਠਿਆਂ ਖੇਡ ਸਕਦੇ ਹਨ। ਲਾਵੇਰ ਕੱਪ ਗੋਲਫ ਦੇ ਰਾਈਡਰ ਕੱਪ ਦੇ ਫਾਰਮੈਟ ਦਾ ਟੂਰਨਾਮੈਂਟ ਹੈ ਜਿਸ 'ਚ ਯੂਰਪ ਦੀ ਟੀਮ ਵਿਸ਼ਵ ਟੀਮ ਨਾਲ ਭਿੜੇਗੀ।
ਇਸ ਸਾਲ ਸਾਰੇ ਚਾਰ ਗ੍ਰੈਂਡਸਲੈਮ ਜਿੱਤਣ ਵਾਲੇ ਨਡਾਲ ਅਤੇ ਫੈਡਰਰ ਇਕ ਵਾਰ ਫਿਰ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਗਏ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਯੁਰਪੀ ਟੀਮ ਦੇ ਕਪਤਾਨ ਬਿਓਨ ਬਰਗ ਇਨ੍ਹਾਂ ਦੋਹਾਂ ਨੂੰ ਡਬਲਜ਼ ਅਤੇ ਸਿੰਗਲ ਮੁਕਾਬਲਿਆਂ ਦੇ ਲਈ ਚੁਣਨਗੇ।
ਲਗਭਗ ਦੋ ਦਹਾਕਿਆਂ ਦੀ ਮੁਕਾਬਲੇਬਾਜ਼ੀ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨਡਾਲ ਅਤੇ ਫੈਡਰਰ ਇਕੱਠਿਆਂ ਟੀਮ ਬਣਾ ਕੇ ਖੇਡ ਸਕਦੇ ਹਨ। ਇਸ ਸਾਲ ਆਸਟਰੇਲੀਆ ਓਪਨ ਅਤੇ ਵਿੰਬਲਡਨ ਦਾ ਖਿਤਾਬ ਜਿੱਤਣ ਵਾਲੇ ਫੈਡਰਰ ਨੇ ਕਿਹਾ, ''ਮੈਂ ਰਾਫਾ ਦੇ ਨਾਲ ਖੇਡਣਾ ਪਸੰਦ ਕਰਾਂਗਾ ਅਤੇ ਦੇਖਦਾ ਹਾਂ ਕਿ ਵਿਰੋਧੀ ਟੀਮ ਨੂੰ ਕਿੰਨਾ ਨੁਕਸਾਨ ਹੋਵੇਗਾ। ਮੈਨੂੰ ਯਕੀਨ ਹੈ ਕਿ ਦਰਸ਼ਕ ਦੀਵਾਨੇ ਹੋ ਜਾਣਗੇ ਕਿਉਂਕਿ ਇਹ ਖੇਡ ਦੇ ਲਈ ਸ਼ਾਨਦਾਰ ਦਿਨ ਹੋਵੇਗਾ।''
ਫਲਾਈਟ ਹੋਈ ਲੇਟ ਤਾਂ ਯੁਵਰਾਜ ਸਿੰਘ ਨੇ ਇਸ ਐਕਟ੍ਰੈਸ ਨਾਲ ਲਈ ਸੈਲਫੀ
NEXT STORY