ਲੰਡਨ— 37 ਸਾਲ ਦੀ ਉਮਰ ਵਿਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ 82 ਸਾਲ ਦੇ ਸਾਬਕਾ ਟੈਨਿਸ ਖਿਡਾਰੀ ਕੇਨ ਰੋਸਵਾਲ ਨੇ ਰੋਜਰ ਫੈਡਰਰ ਦੇ ਵਿੰਬਲਡਨ ਫਾਈਨਲ 'ਚ ਪਹੁੰਚਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਵਿਸ ਸਟਾਰ ਉਸੇ ਦੀ ਤਰ੍ਹਾਂ ਅਜੇ ਹੋਰ ਕਈ ਸਾਲਾਂ ਤਕ ਟੈਨਿਸ ਖੇਡ ਸਕਦਾ ਹੈ।
ਇਸ ਸਾਬਕਾ ਖਿਡਾਰੀ ਨੇ ਕਿਹਾ ਕਿ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੇਰੀ ਤੁਲਨਾ ਹੁਣ ਫੈਡਰਰ ਨਾਲ ਹੋਣ ਲੱਗੀ ਹੈ। ਉਹ ਵੀ ਮੇਰੀ ਹੀ ਤਰ੍ਹਾਂ ਦੇਰ ਤਕ ਖੇਡ ਸਕਦਾ ਹੈ। ਜ਼ਿਕਰਯੋਗ ਹੈ ਕਿ ਰੋਸਵਾਲ ਵਿੰਬਲਡਨ ਵਿਚ 1974 ਤੋਂ ਹੁਣ ਤਕ ਸਿੰਗਲਜ਼ ਫਾਈਨਲ 'ਚ ਪਹੁੰਚਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ।
ਗਰਬਾਇਨ ਮੁਗੁਰੂਜਾ ਦੇ ਨਾ ਹੋਇਆ ਗ੍ਰੈਂਡ ਸਲੈਮ ਖਿਤਾਬ, ਵੀਨਸ ਦਾ ਟੁੱਟਿਆ ਰਿਕਾਰਡ
NEXT STORY