ਦੋਹਾ—ਵਿਸ਼ਵ ਫੁੱਟਬਾਲ ਦੀ ਸੰਚਾਲਨ ਸੰਸਥਾ ਫੀਫਾ ਕਤਰ ਦੀ ਰਾਸ਼ਟਰੀ ਟੀਮ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕਰ ਸਕਦੀ ਹੈ ਕਿਉਂਕਿ ਉਸ ਦੇ ਖਿਡਾਰੀਆਂ ਨੇ ਦੱਖਣੀ ਕੋਰੀਆ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਲਈ ਤਿਆਰੀਆਂ ਦੌਰਾਨ ਦੇਸ਼ ਦੇ ਅਮੀਰ ਸ਼ੇਖ ਤਮੀਮ ਦਾ ਸਮਰਥਨ ਕਰਨ ਵਾਲੀਆਂ ਟੀ-ਸ਼ਰਟਸ ਪਾਈਆਂ ਸਨ।
ਖਿਡਾਰੀ ਕੱਲ ਦੋਹਾ ਵਿਚ ਇਸ ਮਹੱਤਵਪੂਰਨ ਮੈਚ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਸਫੈਦ ਰੰਗ ਦੀਆਂ ਟੀ-ਸ਼ਰਟਸ ਪਾਈਆਂ ਹੋਈਆਂ ਸਨ, ਜਿਨ੍ਹਾਂ 'ਤੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦਾ ਚਿੱਤਰ ਬਣਿਆ ਹੋਇਆ ਸੀ। ਕਤਰ ਦੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੇ ਡਿਪਲੋਮੈਟਿਕ ਸੰਬੰਧ ਸਮਾਪਤ ਕਰਨ ਤੋਂ ਬਾਅਦ ਇਸ ਅਕਸ ਦਾ ਇਸਤੇਮਾਲ ਕਤਰ ਦੇ ਲੋਕ ਵਿਰੋਧ ਦੇ ਤੌਰ 'ਤੇ ਕਰ ਰਹੇ ਹਨ।
ਚੈਂਪੀਅਨਸ ਟਰਾਫੀ : ਪਾਕਿ ਦੇ ਖਿਲਾਫ ਇੰਨਾਂ ਵੀ ਨਾ ਕਰ ਸਕੀ ਇੰਗਲੈਂਡ
NEXT STORY