ਮਾਸਕੋ— ਸਰਕਾਰ ਵੱਲੋਂ ਸਪਾਂਸਰ ਡੋਪਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਰੂਸ ਅਗਲੇ ਮਹੀਨੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਤਾਂ ਕਰੇਗਾ ਪਰ ਉਸ ਨੂੰ ਇਸ ਦੌਰਾਨ ਡੋਪ ਟੈਸਟ ਪ੍ਰਕਿਰਿਆ 'ਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਵੀਰਵਾਰ ਨੂੰ ਦੱਸਿਆ ਕਿ ਸੰਸਾਰਕ ਅਦਾਰਾ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਵਿਸ਼ਵ ਕੱਪ ਦੇ ਦੌਰਾਨ ਖਿਡਾਰੀਆਂ ਦੇ ਨਮੂਨਿਆਂ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ।
ਫੀਫਾ ਦੀ ਮੈਡੀਕਲ ਕਮੇਟੀ ਦੇ ਪ੍ਰਧਾਨ ਮਾਈਕਲ ਡੀ ਹੋਗੇ ਨੇ ਇਹ ਗੱਲ ਕਹੀ। ਸਾਲ 2016 ਦੀ ਰਿਪੋਰਟ 'ਚ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਖੇਡ ਮਾਮਲਿਆਂ ਦੇ ਵਕੀਲ ਰਿਚਰਡ ਮੈਕਲਾਰੇਨ ਨੇ ਖੁਲ੍ਹਾਸਾ ਕੀਤਾ ਸੀ ਕਿ ਪਿਛਲੇ ਪੰਜ ਸਾਲਾਂ 'ਚ 1000 ਤੋਂ ਜ਼ਿਆਦਾ ਐਥਲੀਟਾਂ ਨੇ ਡੋਪਿੰਗ ਕੀਤੀ ਹੈ। ਇਸ ਰਿਪੋਰਟ 'ਚ ਫੁੱਟਬਾਲ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਅਜਿਹੇ 'ਚ ਰੂਸ ਦੀ ਮੇਜ਼ਬਾਨੀ 'ਚ ਵਿਸ਼ਵ ਕੱਪ ਹੋਣ ਜਾ ਰਿਹਾ ਹੈ ਤੱਦ ਫੀਫਾ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦਾ ਹੈ।
ਡੀ ਹੋਗੇ ਨੇ ਕਿਹਾ ਕਿ ਰੂਸ 'ਚ ਮੇਰਾ ਡੋਪਿੰਗ ਰੋਕੂ ਨੀਤੀ ਨੂੰ ਲਾਗੂ ਕਰਨ ਦਾ ਇਕ ਹੀ ਤਰੀਕਾ ਹੋਵੇਗਾ ਕਿ ਸ਼ੁਰੂਆਤ ਤੋਂ ਆਖ਼ਰ ਤੱਕ ਸਭ ਕੁਝ ਫੀਫਾ ਵੱਲੋਂ ਹੀ ਕੀਤਾ ਜਾਵੇਗਾ ਅਤੇ ਉਸ 'ਚ ਰੂਸ ਦਾ ਕੋਈ ਦਖਲ ਨਹੀਂ ਹੋਵੇਗਾ। ਮੈਦਾਨ 'ਤੇ ਖਿਡਾਰੀਆਂ ਨੂੰ ਲਿਆਉਣ ਵਾਲੇ ਸਹਿਯੋਗੀ ਵੀ ਫੀਫਾ ਦੇ ਹੀ ਹੋਣਗੇ। ਫੀਫਾ ਅਧਿਕਾਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਜਿਨ੍ਹਾਂ ਡੋਪਿੰਗ ਕੰਟਰੋਲ ਰੂਮ 'ਚ ਰਖਿਆ ਜਾਵੇਗਾ ਉੱਥੇ ਸਿਰਫ ਫੀਫਾ ਦੇ ਡਾਕਟਰ ਅਤੇ ਫੀਫਾ ਦੇ ਲੋਕ ਹੀ ਹੋਣਗੇ। ਇਸ ਤੋਂ ਇਲਾਵਾ ਹੋਰ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਅਖਿਲ ਭਾਰਤੀ ਬਾਸਕਟਬਾਲ ਟੂਰਨਾਮੈਂਟ 'ਚ ਸ਼ਾਮਲ ਹੋਣਗੀਆਂ ਚੋਟੀ ਦੀਆਂ ਇਹ ਟੀਮਾਂ
NEXT STORY