ਉਦੈਪੁਰ (ਬਿਊਰੋ)— ਐਨਕਾਊਂਟਰ-18 'ਚ ਬਾਲੀਵੁੱਡ ਕਲਾਕਾਰਾਂ ਦੀ ਮੌਜੂਦਗੀ ਰਹੀ। ਸ਼ੋਅ ਦੀ ਪਹਿਲੀ ਫਾਈਟ ਦੇ ਬਾਅਦ ਉਰਵਸ਼ੀ ਰੌਟੇਲਾ, ਅਰਬਾਜ਼ ਖਾਨ ਅਤੇ ਸਾਹਿਲ ਖਾਨ ਰਿੰਗ ਦੇ ਸੱਜੇ ਪਾਸੇ ਬਣੇ ਸਟੇਜ 'ਤੇ ਆਏ। ਫਾਈਟ ਦੌਰਾਨ ਉਰਵਸ਼ੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਰੈਸਲਿੰਗ ਸ਼ੋਅ 'ਚ ਉਹ ਪਹਿਲੀ ਵਾਰ ਆਈ ਹੈ ਅਤੇ ਇਸ ਨੂੰ ਦੇਖ ਕੇ ਬਹੁਤ ਖੁਸ਼ ਹੈ। ਉਦੈਪੁਰ ਸੰਸਦ ਅਰਜੁਨ ਲਾਲ ਮੀਣਾ, ਚਿਤੌੜਗੜ ਸੰਸਦ ਸੀ.ਪੀ. ਜੋਸ਼ੀ ਸਹਿਤ ਰਾਜਨੀਤੀ ਅਤੇ ਕਾਰਪੋਰੇਟ ਜਗਤ ਨਾਲ ਜੁੜੀਆਂ ਸ਼ਹਿਰ ਦੀਆਂ ਕਈ ਹਸਤੀਆਂ ਮੌਜੂਦ ਰਹੀਆਂ। ਖਲੀ ਦੀ ਫਾਈਟ ਦੇਖਣ ਦਰਸ਼ਕ ਦੁਪਿਹਰ 2 ਵਜੇ ਤੋਂ ਸਟੇਡੀਅਮ 'ਚ ਇਕੱਠਾ ਹੋਣਾ ਸ਼ੁਰੂ ਹੋ ਗਏ ਸਨ। ਉਨ੍ਹਾਂ ਨੂੰ ਰਾਤ 8 ਵਜੇ ਫਾਈਟ ਦੇਖਣ ਨੂੰ ਮਿਲੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਬੱਚੇ ਅਤੇ ਔਰਤਾਂ ਸਿਰਫ ਖਲੀ ਨੂੰ ਰਿੰਗ 'ਚ ਦੇਖਣ ਆਏ ਸਨ। ਇਸ ਲਈ ਉਨ੍ਹਾਂ ਨੇ 8 ਤੋਂ 10 ਹਜ਼ਾਰ ਰੁਪਏ ਤੱਕ ਖਰਚ ਕੀਤੇ ਸਨ। ਪਰ ਸਿਰਫ ਪੰਜ ਮਿੰਟ ਹੀ ਖਲੀ ਦੀ ਫਾਈਟ ਦੇਖਣ ਨੂੰ ਮਿਲੀ।
ਏ.ਡੀ.ਐਮ. ਨੇ ਕੀਤੀ ਪੁਲਸ ਨੂੰ ਸ਼ਿਕਾਇਤ
ਬਾਊਂਸਰਾਂ ਨੇ ਜਿਲਾ ਮੈਜਿਸਟਰੇਟ (ਏ.ਡੀ.ਐਮ.) ਨੂੰ ਰੋਕ ਕੇ ਬਦਸਲੂਕੀ ਕੀਤੀ। ਸ਼ੋਅ ਦੇਖਣ ਆਏ ਚਿਤੌੜਗੜ ਸੰਸਦ ਨੂੰ ਸਧਾਰਣ ਕੁਰਸੀ ਹੀ ਨਸੀਬ ਹੋਈ। ਫਾਈਟ ਦੇਖਣ ਆਏ ਅਰਬਾਜ਼ ਖਾਨ, ਉਰਵਸ਼ੀ ਰੌਟੇਲਾ ਅਤੇ ਸਾਹਿਲ ਖਾਨ ਲਈ ਦਰਸ਼ਕਾਂ 'ਚ ਸੋਫੇ ਲਗਾਏ ਗਏ ਸਨ। ਪਰ ਸੁਰੱਖਿਆ ਦੇ ਪੱਕੇ ਪ੍ਰਬੰਧ ਨਾ ਦੇਖ ਤਿੰਨਾਂ ਸਟਾਰਾਂ ਨੇ ਉਥੇ ਬੈਠਣ ਤੋਂ ਮਨਾ ਕਰ ਦਿੱਤਾ।
ਇੰਨੇ ਹਜ਼ਾਰ ਲੋਕ ਪੁੱਜੇ ਸਟੇਡੀਅਮ
ਸ਼ਨੀਵਾਰ ਨੂੰ ਹੋਏ ਰੈਸਲਿੰਗ ਸ਼ੋਅ ਐਨਕਾਊਂਟਰ-18 'ਚ ਸ਼ਹਿਰਵਾਸੀਆਂ ਦਾ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲਿਆ। ਦਿ ਗ੍ਰੇਟ ਖਲੀ ਤੋਂ ਇਲਾਵਾ ਡਬਲਿਊ.ਡਬਲਿਊ.ਈ. ਦੇ 25 ਤੋਂ ਜ਼ਿਆਦਾ ਪਹਿਲਵਾਨਾਂ ਨੇ ਰੈਸਲਿੰਗ ਕੀਤੀ। ਖਲੀ ਦੀ ਫਾਈਟ ਦੇਖਣ ਲਈ ਲੋਕਾਂ 'ਚ ਭਰਭੂਰ ਉਤਸ਼ਾਹ ਦੇਖਣ ਨੂੰ ਮਿਲਿਆ। ਸਟੇਡੀਅਮ 'ਤੇ ਕਰੀਬ 10 ਹਜ਼ਾਰ ਲੋਕ ਇਕੱਠੇ ਹੋਏ। ਸ਼ਾਮ ਡੈਜ਼ਰਟ ਰਾਕ ਬੈਂਡ ਦੇ ਨਾਲ ਈਵੈਂਟ ਸ਼ੁਰੂ ਹੋਇਆ। ਰਾਤ ਕਰੀਬ 8 ਵਜੇ ਰਿੰਗ 'ਚ ਫਾਈਟ ਸ਼ੁਰੂ ਹੋਈ। ਰਿੰਗ 'ਚ ਕਰੀਬ 10-12 ਭਾਰਤੀ ਅਤੇ ਵਿਦੇਸ਼ੀ ਫਾਈਟਰ ਇੱਕਠੇ ਇਕ-ਦੂਜੇ ਨਾਲ ਲੜ੍ਹ ਪਏ। ਇਸ ਤੋਂ ਬਾਅਦ ਸੀ.ਡਬਲਿਊ.ਈ. ਪੁਲਸ ਅਤੇ ਹੋਰ ਫਾਈਟਰਾਂ ਦੀ ਲੜਾਈ ਹੋਈ। ਮਹਿਲਾ ਫਾਈਟਰਾਂ ਨੇ ਵੀ ਬਹੁਤ ਰੋਮਾਂਚਿਤ ਕੀਤਾ। ਇਹ ਹੈਵੀਵੇਟ ਫਾਈਟ ਕੈਟੀ ਫੋਬਰਸ ਨੇ ਜਿੱਤੀ। ਮਹਿਲਾ ਫਾਈਟ ਦੌਰਾਨ ਇਕ ਪੁਰਸ਼ ਫਾਈਟਰ ਬੇਗਮ ਦੇ ਨਾਂ ਤੋਂ ਬੁਰਕਾ ਪਾ ਕੇ ਰਿੰਗ 'ਚ ਆ ਗਿਆ। ਫਾਈਟ ਦੌਰਾਨ ਵਿਰੋਧੀ ਮਹਿਲਾ ਫਾਈਟਰ ਦੇ ਮੁੱਕਿਆਂ ਤੋਂ ਇਸ ਦਾ ਖੁਲਾਸਾ ਹੋਇਆ।
ਭਾਰਤ ਹੱਥੋਂ ਕਰਾਰੀ ਹਾਰ ਦੇ ਬਾਅਦ ਅਫਰੀਕੀ ਕੋਚ ਨੇ ਦਿੱਤਾ ਸਿਰਫ ਇਕ ਸ਼ਬਦ 'ਚ ਜਵਾਬ
NEXT STORY