ਮੁੰਬਈ, (ਬਿਊਰੋ)— ਇਕ ਸਥਾਨਕ ਟੂਰਨਾਮੈਂਟ ਤੋਂ ਪਰਤ ਰਹੇ ਪੰਜ ਪਹਿਲਵਾਨਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਜਦੋਂ ਸਾਂਗਲੀ ਜ਼ਿਲੇ 'ਚ ਉਨ੍ਹਾਂ ਦੀ ਐੱਸ.ਯੂ.ਵੀ. ਟਰੈਕਟਰ ਨਾਲ ਭਿੜ ਗਈ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 7 ਲੋਕ ਜ਼ਖਮੀ ਹੋ ਗਏ ਹਨ।
ਇਹ ਹਾਦਸਾ ਕੜੇਗਾਂਵ-ਸਾਂਗਲੀ ਰੋਡ 'ਤੇ ਹੋਇਆ ਜਦੋਂ ਪਹਿਲਵਾਨ ਔਂਧ ਪਿੰਡ 'ਚ ਇਕ ਕੁਸ਼ਤੀ ਟੂਰਨਾਮੈਂਟ 'ਚ ਹਿੱਸਾ ਲੈ ਕੇ ਪਰਤ ਰਹੇ ਸਨ। ਦੂਜੀ ਦਿਸ਼ਾ ਤੋਂ ਤੇਜ਼ ਰਫਤਾਰ 'ਚ ਆ ਰਹੇ ਇਕ ਟਰੱਕ ਦੀ ਉਨ੍ਹਾਂ ਦੀ ਐੱਸ.ਯੂ.ਵੀ. ਨਾਲ ਟੱਕਰ ਹੋ ਗਈ ਜਿਸ 'ਚ 5 ਪਹਿਲਵਾਨਾਂ ਸਮੇਤ 6 ਲੋਕ ਮਾਰੇ ਗਏ। ਜ਼ਖਮੀਆਂ ਦਾ ਇਲਾਜ ਸਾਂਗਲੀ ਦੇ ਸਰਕਾਰੀ ਹਸਪਤਾਲ 'ਚ ਚਲ ਰਿਹਾ ਹੈ। ਮੋਟਰ ਵਾਹਨ ਐਕਟ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਾਬਕਾ ਭਾਰਤੀ ਗੇਂਦਬਾਜ਼ ਦੀ ਨਜ਼ਰ 'ਚ ਕਪਿਲ ਦੇ ਆਸੇ-ਪਾਸੇ ਵੀ ਨਹੀਂ ਹੈ ਹਾਰਦਿਕ ਪੰਡਯਾ
NEXT STORY