ਗੁਰੂਗ੍ਰਾਮ— ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਮੁਖੀ ਅਜੇ ਸਿੰਘ ਨੇ ਕਿਹਾ ਕਿ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਵਿਦੇਸ਼ੀ ਕੋਚ ਮਿਲ ਜਾਵੇਗਾ। ਸਟੀਫਨ ਕੋਟਾਲੋਰਡ ਦੇ ਅਹੁਦਾ ਛੱਡਣ ਤੋਂ ਬਾਅਦ ਭਾਰਤੀ ਮਹਿਲਾ ਮੁੱਕੇਬਾਜ਼ਾਂ ਲਈ ਕੋਈ ਵਿਦੇਸ਼ੀ ਕੋਚ ਨਹੀਂ ਰੱਖਿਆ ਗਿਆ ਤੇ ਹੁਣ ਉਹ ਹਾਲ ਹੀ ਵਿਚ ਵੀਅਤਨਾਮ ਵਿਚ ਖਤਮ ਹੋਈ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਇਕ ਸੋਨ, ਇਕ ਚਾਂਦੀ ਤੇ ਪੰਜ ਕਾਂਸੀ ਤਮਗੇ ਲੈ ਕੇ ਵਾਪਸ ਪਰਤੀ ਹੈ।
ਸਤੰਬਰ ਵਿਚ ਕੋਟਾਲੋਰਡ ਨੇ ਅਸਤੀਫਾ ਦੇ ਕੇ ਰਾਸ਼ਟਰੀ ਕੈਂਪ ਵਿਚ ਹਲਚਲ ਮਚਾ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਤਨਖਾਹ ਮਿਲਣ ਵਿਚ ਦੇਰੀ ਹੋ ਰਹੀ ਹੈ ਤੇ ਉਸ ਨਾਲ ਜਿਨ੍ਹਾਂ ਪ੍ਰਤੀਬੱਧਤਾਵਾਂ ਦਾ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ ਸੀ।
ਸਪੇਨ 'ਚ ਮੁੰਬਈ ਸਿਟੀ ਨੇ ਦਰਜ ਕੀਤੀਆਂ 4 ਜਿੱਤਾਂ, ਖੇਡੇ 2 ਡਰਾਅ
NEXT STORY