ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) 'ਚ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਦੇ ਵਿਵਾਦ 'ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਸਹੀ ਠੀਕ ਤਰ੍ਹਾਂ ਨਾਲ ਸੰਭਾਲਿਆ ਨਹੀਂ ਗਿਆ।
ਭਾਰਤੀ ਕ੍ਰਿਕਟ ਟੀਮ ਦੇ ਕੋਚ ਚੋਣ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ.ਏ.ਸੀ. ਨੇ ਹੀ ਪਿਛਲੇ ਸਾਲ ਸਾਬਕਾ ਕ੍ਰਿਕਟਰ ਕੁੰਬਲੇ ਨੂੰ ਕੋਚਿੰਗ ਦਾ ਜ਼ਰੂਰੀ ਤਜਰਬਾ ਨਾ ਹੋਣ ਦੇ ਬਾਵਜੂਦ ਤਰਜੀਹ ਦਿੰਦੇ ਹੋਏ ਰਾਸ਼ਟਰੀ ਟੀਮ ਦੇ ਲਈ ਕੋਚ ਨਿਯੁਕਤ ਕੀਤਾ ਸੀ। ਇਸ 3 ਮੈਂਬਰੀ ਕਮੇਟੀ 'ਚ ਗਾਂਗੁਲੀ ਤੋਂ ਇਲਾਵਾ ਵੀ.ਵੀ.ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ, ਪਰ ਕਪਤਾਨ ਵਿਰਾਟ ਦੇ ਨਾਲ ਮਤਭੇਦ ਅਤੇ ਵਿਵਾਦ ਦੇ ਚਲਦੇ ਕੁੰਬਲੇ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਚੈਂਪੀਅਨਸ ਟਰਾਫੀ ਦੇ ਠੀਕ ਬਾਅਦ ਲੰਡਨ 'ਚ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਗਾਂਗੁਲੀ ਨੇ ਪਹਿਲੀ ਵਾਰ ਇਸ ਮਾਮਲੇ 'ਤੇ ਕੋਈ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕੋਚ ਅਤੇ ਕਪਤਾਨ ਦੇ ਇਸ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਉਨ੍ਹਾਂ ਠੀਕ ਨਾਲ ਇਸ ਮੁੱਦੇ ਨੂੰ ਨਹੀਂ ਦੇਖਿਆ।
India vs Windies : ਜਿਮ 'ਚ ਪਸੀਨਾ ਵਹਾਉਂਦੇ ਹੋਏ ਸ਼ਿਖਰ ਧਵਨ ਦਾ ਇਹ ਵੀਡੀਓ ਹੋ ਰਿਹੈ ਵਾਇਰਲ
NEXT STORY