ਸੰਤਰੇ ਵੇਚ ਕੇ ਕਰ ਰਹੀ ਹੈ ਗੁਜ਼ਾਰਾ ਗੋਲਡ ਮੈਡਲ ਜਿੱਤਣ ਵਾਲੀ ਇਹ ਲੜਕੀ

You Are HereSports
Wednesday, February 15, 2017-12:45 PM

ਨਵੀਂ ਦਿੱਲੀ— ਅਕਸਰ ਖਿਡਾਰੀ ਦੇਸ਼ ਨਾਂ ਰੋਸ਼ਨ ਕਰਨ ਲਈ ਤਨਦੇਹੀ ਨਾਲ ਮਿਹਨਤ ਕਰਦੇ ਹਨ, ਜਿਸ ਦੇ ਬਦਲੇ 'ਚ ਦੇਸ਼ ਨੂੰ ਵੀ ਉਨ੍ਹਾਂ ਨੂੰ ਅੱਗੇ ਵੱਧਣ ਦੇ ਲਈ ਕਈ ਸੁਵਿਧਾਵਾ ਦੇਣੀਆਂ ਚਾਹੀਦੀਆਂ ਹਨ। ਦੇਸ਼ 'ਚ ਕਈ ਖਿਡਾਰੀਆਂ ਵਲੋਂ ਵੱਡੀ ਉਪਲੱਬਧੀ ਹਾਸਲ ਕਰਨ ਤੋਂ ਬਾਅਦ ਵੀ ਸਥਿਤੀ ਬਹੁਤ ਹੀ ਖਰਾਬ ਹੈ। ਹਾਲ ਹੀ 'ਚ ਅਸਮ 'ਚ ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ।
ਤੀਰਅੰਦਾਜ਼ੀ 'ਚ ਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਜਿੱਤ ਚੁੱਕੀ ਖਿਡਾਰੀ ਬੁਲੀ ਬਾਸੁਮੈਤਰੀ ਹੁਣ ਹਾਈਵੇ ਕਿਨਾਰੇ ਸੰਤਰੇ ਵੇਚਣ ਲਈ ਮਜ਼ਬੂਰ ਹੈ। ਉਹ ਪਿਛਲੇ 3 ਸਾਲ ਤੋਂ ਚਿਰਾਗ ਹਾਈਵੇ 'ਤੇ ਸੰਤਰੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਬਾਸੁਮੈਤਰੀ ਨੇ ਦੱਸਿਆ ਕਿ ਉਸ ਨੇ ਰਾਸ਼ਟਰੀ ਪੱਧਰ 'ਤੇ ਕਈ ਮੈਡਲ ਜਿੱਤੇ ਹਨ। ਇਸ ਦੇ ਆਧਾਰ 'ਤੇ ਉਸ ਨੇ ਅਸਮ ਪੁਲਸ 'ਚ ਨੌਕਰੀ ਦੇ ਲਈ ਅਰਜ਼ੀ ਵੀ ਦਿੱਤੀ ਸੀ ਪਰ ਅੱਜ ਤੱਕ ਉਸ ਨੂੰ ਪੁਲਸ ਮਹਿਕਮੇ 'ਚ ਨੌਕਰੀ ਨਹੀਂ ਮਿਲ ਸਕੀ ਹੈ।
2010 'ਚ ਕਿਸੇ ਸ਼ਰੀਰਕ ਸਮੱਸਿਆ ਕਾਰਣ ਬਾਸੂਮੈਤਰੀ ਨੂੰ ਆਪਣੇ ਪੰਸਦੀਦਾ ਖੇਡ ਤੀਰਅੰਦਾਜ਼ੀ ਨੂੰ ਅਲਵਿਦਾ ਕਹਿਣਾ ਪਿਆ। ਬਾਸੁਮੈਤਰੀ ਦੀਆਂ 2 ਬੇਟੀਆਂ ਵੀ ਹਨ, ਜਿਨ੍ਹਾਂ ਦੀ ਉਮਰ 2 ਸਾਲ ਅਤੇ 3 ਸਾਲ ਦੀ ਹੈ। ਭਲਾ ਹੀ ਸਰਕਾਰ ਖੇਡਾਂ ਨੂੰ ਵਧਾਵਾ ਦੇਣ ਲਈ ਖਿਡਾਰੀਆਂ ਨੂੰ ਨੌਕਰੀ ਦੇਣ ਦੀ ਗੱਲ ਕਹਿੰਦੀ ਹੈ ਪਰ ਅਜਿਹਾ ਨਹੀਂ ਹੁੰਦਾ, ਹਾਲਾਂਕਿ ਹੁਣ ਸੂਬਾ ਸਰਕਾਰ ਵਲੋਂ ਬਾਸੁਮੈਤਰੀ ਦੀ ਸਹਾਇਤਾ ਦੀ ਗੱਲ ਕਹੀ ਜਾ ਰਹੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.