ਜਿਨੀਵਾ, (ਬਿਊਰੋ)— ਕੌਮਾਂਤਰੀ ਓਲੰਪਿਕ ਸੰਘ ਨੇ ਬੁੱਧਵਾਰ ਨੂੰ ਇੱਥੇ ਇਕ ਇਤਿਹਾਸਕ ਫੈਸਲੇ 'ਚ ਸੋਚੀ ਓਲੰਪਿਕ 2014 'ਚ ਸੋਨ ਤਮਗਾ ਜੇਤੂ ਰੂਸੀ ਖਿਡਾਰੀ ਨੂੰ ਡੋਪਿੰਗ ਦਾ ਦੋਸ਼ੀ ਪਾਏ ਜਾਣ ਦੇ ਬਾਅਦ ਅਯੋਗ ਕਰਾਰ ਦਿੱਤਾ ਹੈ।
ਅਲੈਕਜ਼ੈਂਡਰ ਲੇਗਕੋਵ ਨਾਂ ਦੇ ਇਸ ਖਿਡਾਰੀ ਨੇ ਕਰਾਸ ਕੰਟਰੀ ਸਕੀ ਦੌੜ 'ਚ ਸੋਨ ਤਮਗਾ ਜਿੱਤਿਆ ਸੀ ਜਿਸ ਨੂੰ ਖੋਹ ਲਿਆ ਗਿਆ। ਲੇਗਕੋਵ 'ਤੇ ਅੱਗੇ ਕਿਸੇ ਓਲੰਪਿਕ 'ਚ ਹਿੱਸਾ ਲੈਣ'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸੋਚੀ ਦੇ ਉਸ ਦੇ ਰਿਕਾਰਡ ਨੂੰ ਰੱਦ ਕਰ ਦਿੱਤਾ ਗਿਆ ਹੈ। ਲੇਗਕੋਵ ਤੋਂ ਇਲਾਵਾ ਇਕ ਹੋਰ ਰੂਸੀ ਕਰਾਸ ਕੰਟਰੀ ਸਕੀ ਦੌੜ ਦੇ ਖਿਡਾਰੀ 'ਤੇ ਵੀ ਸਾਰੀ ਜ਼ਿੰਦਗੀ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਜਦਕਿ ਰੂਸ ਦੇ 26 ਹੋਰ ਖਿਡਾਰੀਆਂ ਨਾਲ ਜੁੜੇ ਡੋਪਿੰਗ ਦੇ ਮਾਮਲੇ 'ਚ ਸੁਣਵਾਈ ਅਜੇ ਪੈਂਡਿੰਗ ਹੈ।
ਮੈਚ ਦੌਰਾਨ ਕੋਹਲੀ ਵਰਤ ਰਹੇ ਸਨ 'ਵਾਕੀ ਟਾਕੀ', ਟੀਮ ਨੂੰ ਲੱਗ ਸਕਦਾ ਸੀ ਵੱਡਾ ਧੱਕਾ
NEXT STORY