ਨਵੀਂ ਦਿੱਲੀ— ਏਸ਼ੀਅਨ ਟੂਰ 'ਚ ਸਭ ਤੋਂ ਉਮਰਦਰਾਜ ਖਿਤਾਬ ਜੇਤੂ ਮਹੂ ਦਾ ਮੁਕੇਸ਼ ਕੁਮਾਰ ਇਥੇ ਦਿੱਲੀ ਗੋਲਫ ਕਲੱਬ 'ਚ 2 ਤੋਂ 5 ਨਵੰਬਰ ਤਕ ਹੋਣ ਵਾਲੇ 4 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ 7ਵੇਂ ਪੈਨਾਸੋਨਿਕ ਓਪਨ ਗੋਲਫ ਟੂਰਨਾਮੈਂਟ 'ਚ ਆਪਣਾ ਖਿਤਾਬ ਬਚਾਉਣ ਉਤਰੇਗਾ।
ਪੈਨਾਸੋਕਿਨ ਓਪਨ ਦੇ ਸੱਤਵੇਂ ਸੈਸ਼ਨ 'ਚ ਭਾਰਤ ਤੇ ਏਸ਼ੀਆ ਦੇ ਸਾਰੇ ਚੋਟੀ ਦੇ ਗੋਲਫਰ ਹਿੱਸਾ ਲੈ ਰਹੇ ਹਨ। ਪੈਨਾਸੋਨਿਕ ਓਪਨ ਦੇ ਪਿਛਲੇ ਛੇ ਸਾਲ ਦੇ ਇਤਿਹਾਸ ਵਿਚ ਪੰਜ ਭਾਰਤੀ ਜੇਤੂ ਰਹੇ ਹਨ, ਜਿਨ੍ਹਾਂ ਵਿਚ ਅਨਿਰਬਾਨ ਲਾਹਿੜੀ, ਦਿਗਵਿਜੇ ਸਿੰਘ, ਐੱਸ. ਐੱਸ. ਪੀ. ਚੌਰੱਸੀਆ, ਚਿਰਾਗ ਕੁਮਾਰ ਤੇ ਸਾਬਕਾ ਚੈਂਪੀਅਨ ਮੁਕੇਸ਼ ਕੁਮਾਰ ਸ਼ਾਮਲ ਹਨ। ਇਸ ਟੂਰਨਾਮੈਂਟ ਦਾ ਇਕਲੌਤਾ ਕੌਮਾਂਤਰੀ ਜੇਤੂ ਆਸਟਰੇਲੀਆ ਦਾ ਵੇਡ ਓਮਸਬੀ ਹੈ।
ਸਾਬਕਾ ਚੈਂਪੀਅਨ ਮੁਕੇਸ਼ ਨੇ ਮੰਗਲਵਾਰ ਨੂੰ ਇਥੇ ਦਿੱਲੀ ਗੋਲਫ ਕਲੱਬ ਟੂਰਨਾਮੈਂਟ ਲਈ ਆਯੋਜਿਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੈਂ ਭਾਰਤ 'ਚ 100 ਤੋਂ ਵੱਧ ਖਿਤਾਬ ਜਿੱਤੇ ਸਨ ਤੇ ਮੇਰੀ ਦਿਲੀ ਖਵਾਹਿਸ਼ ਸੀ ਕਿ ਮੈਂ ਏਸ਼ੀਅਨ ਟੂਰ ਦਾ ਖਿਤਾਬ ਜਿੱਤਾਂ। ਮੇਰੀ ਇਹ ਇੱਛਾ ਪਿਛਲੇ ਸਾਲ ਪੂਰੀ ਹੋ ਗਈ, ਜਿਹੜੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਸੀ।
ਪੱਤਰਕਾਰ ਸੰਮੇਲਨ 'ਚ ਮੁਕੇਸ਼ ਦੇ ਇਲਾਵਾ ਸਟਾਰ ਗੋਲਫਰ ਸ਼ਿਵ ਕਪੂਰ, ਉਭਰਦਾ ਗੋਲਫਰ ਅਜਿਤੇਸ਼ ਸੰਧੂ, ਪੈਨਾਸੋਨਿਕ ਇੰਡੀਆ ਦੇ ਮੁਖੀ ਤੇ ਸੀ. ਈ. ਓ. ਸ਼ਰਮਾ ਅਤੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ. ਜੀ. ਟੀ. ਆਈ.) ਦੇ ਸੀ. ਈ. ਓ. ਉੱਤਮ ਸਿੰਘ ਮੁੰਡੀ ਮੌਜੂਦ ਸਨ।
ਕਿਸੇ ਵੀ ਨੰਬਰ 'ਤੇ ਖੇਡਣ ਨੂੰ ਤਿਆਰ ਹਾਂ : ਅਈਅਰ
NEXT STORY