ਬਾਰਸੀਲੋਨਾ (ਸਪੇਨ)— ਪਹਿਲੇ ਦੋ ਟੂਰਨਾਮੈਂਟਾਂ 'ਚ ਆਪਣਾ ਦਬਦਬਾ ਦਿਖਾਉਣ ਤੋਂ ਬਾਅਦ ਕੇਟਲਨ ਚੈੱਸ ਸਰਕਟ ਦੇ ਤੀਜੇ ਪ੍ਰਮੁੱਖ ਟੂਰਨਾਮੈਂਟ ਸੰਤ ਮਾਰਟੀ ਇੰਟਰਨੈਸ਼ਨਲ 'ਚ ਚਾਰ ਰਾਊਂਡ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਚੰਗੀ ਸ਼ੁਰੂਆਤ ਕੀਤੀ ਹੈ, ਹਾਲਾਂਕਿ ਕੋਈ ਵੀ ਭਾਰਤੀ ਖਿਡਾਰੀ ਆਪਣੇ ਸਾਰੇ ਮੈਚ ਨਹੀਂ ਜਿੱਤ ਸਕਿਆ ਹੈ ਤੇ ਫਿਲਹਾਲ ਬੜ੍ਹਤ 'ਤੇ ਨਹੀਂ ਹੈ। ਭਾਰਤ ਵਲੋਂ ਕੱਲ ਅਰਜੁਨ ਕਲਿਆਣ ਨੇ ਪਹਿਲੇ ਟੇਬਲ 'ਤੇ ਚਿੱਲੀ ਦੇ ਨੰਬਰ ਇਕ ਖਿਡਾਰੀ ਕ੍ਰਿਸਟੋਬਾਲ ਨਾਲ ਡਰਾਅ ਖੇਡਿਆ ਤੇ ਉਹ 3.5 ਅੰਕ ਬਣਾ ਕੇ ਭਾਰਤੀ ਖਿਡਾਰੀਆਂ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਅਭਿਸ਼ੇਕ ਦਾਸ, ਫੇਨਿਲ ਸ਼ਾਹ, ਦੇਵਾਰਿਸ਼ੀ ਮੁਖਰਜੀ, ਇਯਾਨ ਪੀ., ਅਮਿਤ ਦੋਸ਼ੀ 3 ਅੰਕ ਬਣਾ ਕੇ ਖੇਡ ਰਹੇ ਹਨ।
ਸੋਨੀ ਦੇ 11 ਖੇਡ ਚੈਨਲਾਂ ਦੇ ਬ੍ਰਾਂਡ ਅੰਬੈਸਡਰ ਬਣੇ ਸਚਿਨ
NEXT STORY