ਮਹਾਨ ਐਥਲੀਟ ਨੇ ਕਿਹਾ- ਬੋਲਟ ਨਹੀਂ, ਜੇਸੀ ਔਂਸ ਹਨ ਮੇਰੇ ਪਸੰਦੀਦਾ ਦੌੜਾਕ

You Are HereSports
Wednesday, February 15, 2017-2:55 PM

ਮੋਨਾਕੋ— ਮਹਾਨ ਐਥਲੀਟ ਮਾਈਕਲ ਜਾਨਸਨ ਨੇ ਕਿਹਾ ਕਿ ਉਸੇਨ ਬੋਲਟ ਨੂੰ ਭਾਵੇਂ ਹੀ ਦੁਨੀਆ ਦਾ ਸਭ ਤੋਂ 'ਮਹਾਨ' ਫਰਾਟਾ ਦੌੜਾਕ ਮੰਨਿਆ ਜਾਂਦਾ ਹੈ ਪਰ ਉਸ ਦੇ ਪਸੰਦੀਦਾ ਹਮੇਸ਼ਾ ਜੇਸੀ ਔਂਸ ਰਹਿਣਗੇ। ਜਾਨਸਨ ਇੱਥੇ ਲਾਰੇਸ ਖੇਡ ਪੁਰਸਕਾਰ ਸਮਾਰੋਹ 'ਚ ਪਹੁੰਚੇ ਸਨ। ਉਨ੍ਹਾਂ ਕਿਹਾ, ''ਮੇਰੇ ਲਈ ਜੇਸੀ ਔਂਸ ਮਹਾਨ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਲੋਕ ਸਮਝਦੇ ਹਨ ਕਿ ਉਸਨੇ ਬੋਲਟ ਸਭ ਤੋਂ ਮਹਾਨ ਹੈ ਅਤੇ ਜੇਕਰ ਇੱਥੇ ਮੇਰੇ ਨਾਲ ਪੰਜ ਹੋਰ ਲੋਕ ਹੁੰਦੇ ਤਾਂ ਸਾਰਿਆਂ ਦੀ ਰਾਏ ਅਲਗ ਹੋ ਸਕਦੀ ਸੀ ਪਰ ਮੇਰੇ ਲਈ ਔਂਸ ਸਭ ਤੋਂ ਮਹਾਨ ਹੈ।'' ਜਾਨਸਨ ਲਾਰੇਸ ਵਰਲਡ ਸਪੋਰਟਸ ਅਕੈਡਮੀ ਦੇ ਮੈਂਬਰ ਹਨ, ਹਾਲਾਂਕਿ ਉਨ੍ਹਾਂ ਕਿਹਾ ਕਿ ਤਿੰਨ ਵਾਰ ਦੇ ਓਲੰਪਿਕ ਸਪ੍ਰਿੰਟ ਚੈਂਪੀਅਨ ਬੋਲਟ ਨੇ ਐਥਲੈਟਿਕਸ ਨੂੰ ਨਵੀਂ ਤਰ੍ਹਾਂ ਨਾਲ ਪਰਿਭਾਸ਼ਤ ਕੀਤਾ ਹੈ ਅਤੇ ਉਹ ਮੁਕਾਬਲੇਬਾਜ਼ੀ ਦੇ ਲਈ ਸ਼ਾਨਦਾਰ ਖਿਡਾਰੀ ਹਨ।

4 ਓਲੰਪਿਕ ਅਤੇ ਅੱਠ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਜਾਨਸਨ ਨੂੰ ਲਗਦਾ ਹੈ ਕਿ ਬੋਲਟ ਦਾ ਦੌਰ ਖਤਮ ਹੋਣ ਦੇ ਬਾਅਦ ਵੀ ਦਰਸ਼ਕਾਂ ਨੂੰ ਐਥਲੈਟਿਕਸ ਰੋਮਾਂਚਤ ਕਰੇਗੀ। ਉਨ੍ਹਾਂ ਕਿਹਾ, ''ਮੈਂ ਕਹਾਂਗਾ ਕਿ ਬੋਲਟ ਦੇ ਸੰਨਿਆਸ ਲੈਣ ਦੇ ਬਾਅਦ ਵੀ ਐਥਲੈਟਿਕਸ ਕਾਫੀ ਰੋਮਾਂਚ ਮੁਹੱਈਆ ਕਰਾਵੇਗੀ। ਐਥਲੀਟ ਹੋਣ ਦੇ ਨਾਤੇ ਮੈਂ ਹਮੇਸ਼ਾ ਖੇਡ ਦੇ ਬਾਰੇ 'ਚ ਰੋਮਾਂਚਿਤ ਰਹਿੰਦਾ ਹਾਂ ਅਤੇ ਰਹਾਂਗਾ, ਭਾਵੇਂ ਬੋਲਟ ਹੋਵੇ ਜਾਂ ਨਾ ਹੋਵੇ। ਖੇਡ ਪ੍ਰੇਮੀ ਚੰਗਾ ਮੁਕਾਬਲਾ ਦੇਖਣਾ ਚਾਹੁੰਦੇ ਹਨ।''


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.