ਤਿਬੀਲਿਸੀ— ਭਾਰਤੀ ਗ੍ਰੈਂਡ ਸਲੈਮ ਵਿਦਿਤ ਗੁਜਰਾਤੀ ਤੇ ਐੱਸ. ਪੀ. ਸੇਥੂਰਮਨ ਨੂੰ ਸੋਮਵਾਰ ਇੱਥੇ ਤੀਜੇ ਦੌਰ ਦੀਆਂ ਟਾਈਬ੍ਰੇਕ ਬਾਜ਼ੀਆਂ ਵਿਚ ਕ੍ਰਮਵਾਰ ਚੀਨ ਦੇ ਡਿੰਗ ਲਿਰੇਨ ਤੇ ਹਾਲੈਂਡ ਦੇ ਅਨੀਸ਼ ਗਿਰੀ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਇਹ ਦੋਵੇਂ ਸ਼ਤਰੰਜ ਖਿਡਾਰੀ ਵਿਸ਼ਵ ਕੱਪ ਤੋਂ ਬਾਹਰ ਹੋ ਗਏ।
ਇਨ੍ਹਾਂ ਦੋਵਾਂ ਦੇ ਹਾਰ ਜਾਣ ਦੇ ਨਾਲ ਹੀ ਹਰੇਕ ਦੋ ਸਾਲ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ। ਇਸ ਤੋਂ ਪਹਿਲਾਂ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ, ਬੀ. ਅਧਿਬਨ, ਪੀ. ਹਰਿਕ੍ਰਿਸ਼ਣਾ, ਮੁਰਲੀ ਕਾਰਤੀਕੇਅਨ ਤੇ ਦੀਪ ਸੇਨਗੁਪਤਾ ਨੂੰ ਇਸ ਨਾਕਆਊਟ ਟੂਰਨਾਮੈਂਟ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੇਥੂਰਮਨ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਦੇ ਸਭ ਤੋਂ ਨੇੜੇ ਸੀ। ਉਹ ਨਾਰਮਲ ਟਾਈਮ ਕੰਟਰੋਲ ਦੇ ਤਹਿਤ ਦੂਜੀ ਬਾਜ਼ੀ ਵਿਚ ਬਦਕਿਸਮਤ ਰਿਹਾ ਤੇ ਜਿੱਤ ਦੀ ਸਥਿਤੀ ਵਿਚ ਹੋਣ ਦੇ ਬਾਵਜੂਦ ਉਸ ਨੇ ਗਿਰੀ ਨੂੰ ਵਾਪਸੀ ਕਰਦੇ ਹੋਏ ਅੱਧਾ ਅੰਕ ਹਾਸਲ ਕਰਨ ਦਾ ਮੌਕਾ ਦਿੱਤਾ। ਦੂਜੇ ਪਾਸੇ ਗੁਜਰਾਤੀ ਨੂੰ ਚੀਨ ਦੇ ਲਿਰੇਨ ਵਿਰੁੱਧ 1.5-2.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਦੌਰ ਵਿਚ ਕਾਫੀ ਉਲਟਫੇਰ ਦੇਖਣ ਨੂੰ ਮਿਲੇ, ਜਦੋਂ ਵਿਸ਼ਵ ਚੈਂਪੀਅਨ ਨਾਰਵੇ ੇਦੇ ਮੈਗਨਸ ਕਾਰਲਸਨ ਤੇ ਰੂਸ ਦੇ ਧਾਕੜ ਵਲਾਦੀਮੀਰ ਕ੍ਰੈਮਨਿਕ ਦੇ ਇਲਾਵਾ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
ਸਾਨੀਆ ਨੇ ਕੀਤਾ ਇਕ ਸਥਾਨ ਦਾ ਸੁਧਾਰ
NEXT STORY