ਡਗਲਸ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਲਾਤੀਵੀਆ ਦੇ ਗ੍ਰੈਂਡਮਾਸਟਰ ਓਲੈਕਸੀ ਸ਼ਿਰੋਵ ਨਾਲ ਬਾਜ਼ੀ ਡਰਾਅ ਖੇਡੀ ਪਰ ਵਿਦਿਤ ਗੁਜਰਾਤੀ ਨੇ ਨੀਦਰਲੈਂਡ ਦੇ ਬੈਂਜਾਮਿਨ ਬੋਕ ਨੂੰ ਹਰਾ ਕੇ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕੀਤੀ। ਗੁਜਰਾਤੀ ਨੇ 40 ਚਾਲਾਂ ਵਿਚ ਬੈਂਜਾਮਿਨ ਨੂੰ ਹਰਾਇਆ ਤੇ ਹੁਣ ਉਹ ਛੇ ਹੋਰਨਾਂ ਨਾਲ ਸਾਂਝੀ ਬੜ੍ਹਤ 'ਤੇ ਹੈ। 2700 ਈ. ਐੱਲ. ਓ. ਰੇਟਿੰਗ ਦਾ ਬੈਰੀਅਰ ਪਾਰ ਕਰਨ ਵਾਲਾ ਚੌਥਾ ਭਾਰਤੀ ਗੁਜਰਾਤੀ ਪੰਜਵੇਂ ਦੌਰ ਵਿਚ ਅਮਰੀਕਾ ਦੇ ਗ੍ਰੈਂਡਮਾਸਟਰ ਅਲੈਕਸਾਂਦ੍ਰ ਲੈਂਡਰਮੈਨ ਨਾਲ ਭਿੜੇਗਾ।
ਆਨੰਦ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਸਿਰਫ 30 ਚਾਲਾਂ ਵਿਚ ਬਾਜ਼ੀ ਡਰਾਅ ਕਰਾਈ। ਉਸ ਦੇ ਤਿੰਨ ਅੰਕ ਹਨ। ਉਸ ਦਾ ਅਗਲਾ ਮੁਕਾਬਲਾ ਸਵੀਡਨ ਦੇ ਗ੍ਰੈਂਡਮਾਸਟਰ ਨੀਲਸ ਗ੍ਰੈਂਡੀਲਿਯਸ ਨਾਲ ਹੋਵੇਗਾ।
ਵਿਸ਼ਵ ਵਿਚ 10ਵੇਂ ਨੰਬਰ ਦੀ ਹਰਿਕਾ ਦ੍ਰੋਣਾਵਲੀ ਨੂੰ ਹਾਲਾਂਕਿ ਫ੍ਰਾਂਸੀਸੀ ਗ੍ਰੈਂਡਮਾਸਟਰ ਲੋਰੈਂਟ ਫ੍ਰੈਸੀਨੇਟ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਐੱਸ. ਪੀ. ਸੇਥੂਰਮਨ ਨੇ ਅਮਰੀਕੀ ਗ੍ਰੈਂਡਮਾਸਟਰ ਹਿਕਾਰੂ ਨਾਕਾਮੂਰਾ ਨਾਲ 94 ਚਾਲਾਂ ਤਕ ਚੱਲੀ ਲੰਬੀ ਬਾਜ਼ੀ ਤੋਂ ਬਾਅਦ ਅੰਕ ਵੰਡੇ।
ਹੋਰਨਾਂ ਭਾਰਤੀਆਂ 'ਚ ਬੀ. ਅਧਿਬਨ ਤੇ ਸਵਪਨਿਲ ਥੋਪਾੜੇ ਦੇ ਵੀ ਆਨੰਦ ਦੇ ਬਰਾਬਰ ਤਿੰਨ ਅੰਕ ਹਨ ਤੇ ਉਹ 27 ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਹੈ। ਅਧਿਬਨ ਨੇ ਹਮਵਤਨ ਨਿਹਾਲ ਸਰੀਨ ਨੂੰ ਹਰਾਇਆ, ਜਦਕਿ ਥੋਪਾੜੇ ਨੇ ਅਮਰੀਕੀ ਗ੍ਰੈਂਡਮਾਸਟਰ ਸਰਗੇਈ ਮੂਵਸੇਸੀਆਨ ਵਿਰੁੱਧ ਸਿਰਫ 13 ਚਾਲਾਂ ਤੋਂ ਬਾਅਦ ਬਾਜ਼ੀ ਡਰਾਅ ਕਰਾਈ।
ਨਵੇਂ ਨਿਯਮਾਂ ਨਾਲ ਬੱਲੇਬਾਜ਼ਾਂ 'ਤੇ ਕੋਈ ਫਰਕ ਨਹੀਂ ਪਵੇਗਾ : ਵਾਰਨਰ
NEXT STORY