ਗੁੜਗਾਂਵ ਦੀ ਗੌਰਿਕਾ ਨੇ ਜਿੱਤਿਆ ਪਹਿਲਾ ਖਿਤਾਬ

You Are HereSports
Friday, February 17, 2017-6:20 PM

ਕੋਲਕਾਤਾ— ਗੁੜਗਾਂਵ ਦੀ ਗੌਰਿਕਾ ਬਿਸ਼ਨੋਈ ਨੇ ਤੀਜੇ ਅਤੇ ਅੰਤਿਮ ਰਾਊਂਡ 'ਚ ਸ਼ੁੱਕਰਵਾਰ ਨੂੰ ਇਕ ਅੰਡਰ-71 ਦਾ ਕਾਰਡ ਖੇਡ ਕੇ ਹੀਰੋ ਮਹਿਲਾ ਪ੍ਰੋਫੈਸ਼ਨਲ ਗੋਲਫ ਟੂਰ ਦੇ ਤੀਜੇ ਗੇੜ ਦਾ ਖਿਤਾਬ ਜਿੱਤ ਲਿਆ। 6 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ 'ਚ ਗੌਰਿਕਾ ਨੇ 54 ਹੋਲ 'ਚ 218 ਦੇ ਸਕੋਰ ਨਾਲ ਖਿਤਾਬ ਜਿੱਤਿਆ। ਗੌਰਿਕਾ ਦਾ ਇਹ ਪਹਿਲਾ ਖਿਤਾਬ ਹੈ।
ਚੰਡੀਗੜ੍ਹ ਦੀ ਸਾਨੀਆ ਸ਼ਰਮਾ ਨੇ ਤਿੰਨ ਅੰਡਰ 69 ਦਾ ਸਕੋਰ ਬਣਾਇਆ ਅਤੇ ਕੁਲ 222 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੀ। ਦਿੱਲੀ ਦੀ ਮਿਹਰ ਅਟਵਾਲ ਅਤੇ ਬੈਂਗਲੁਰੂ ਦੀ ਤ੍ਰਿਸ਼ਾ ਸੁਨੀਲ ਨੇ 228 ਦੇ ਸਕੋਰ ਨਾਲ ਸੰਯੁਕਤ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.