ਪਟਨਾ, (ਬਿਊਰੋ)— ਆਪਣੇ ਆਖਰੀ ਪੜਾਅ 'ਤੇ ਆ ਚੁੱਕੀ ਖਾਦੀ ਇੰਡੀਆ 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਦੇ ਅੱਜ ਖੇਡੇ ਗਏ ਮੁਕਾਬਲਿਆਂ ਵਿਚ ਹਿਮਾਂਸ਼ੂ ਸ਼ਰਮਾ ਦਾ ਬੁਰਾ ਵਕਤ ਉਸ ਦਾ ਸਾਥ ਹੀ ਨਹੀਂ ਛੱਡ ਰਿਹਾ। ਅੱਜ ਤਜਰਬੇਕਾਰ ਅਭਿਜੀਤ ਕੁੰਟੇ ਨੇ ਉਸ ਦੀ ਖਰਾਬ ਲੈਅ ਦਾ ਪੂਰਾ ਫਾਇਦਾ ਚੁੱਕਦੇ ਹੋਏ ਹਰਾ ਦਿੱਤਾ। ਇਕ ਸਾਲ ਵਿਚ ਵੀ 7 ਮੈਚ ਨਾ ਹਾਰਨ ਵਾਲਾ ਹਿਮਾਂਸ਼ੂ ਨੈਸ਼ਨਲ ਚੈਂਪੀਅਨਸ਼ਿਪ ਵਿਚ ਹੁਣ ਤਕ 11 'ਚੋਂ 7 ਹਾਰ ਅਤੇ 4 ਡਰਾਅ ਖੇਡ ਸਕਿਆ। ਹੁਣ ਤਕ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ।
ਇਕ ਹੋਰ ਨਤੀਜਾ ਦੇਬਾਸ਼ੀਸ਼ ਅਤੇ ਲਕਸ਼ਮਣ ਦੇ ਮੈਚ 'ਚੋਂ ਆਇਆ ਅਤੇ ਅੰਤ ਚੰਗੀ ਸਥਿਤੀ ਤੋਂ ਬਾਅਦ ਵੀ ਗਲਤ ਚਾਲਾਂ ਨਾਲ ਲਕਸ਼ਮਣ ਇਹ ਮੈਚ ਹਾਰ ਗਿਆ। ਹੋਰ ਮੈਚਾਂ ਵਿਚ ਸੁਨੀਲ ਨਾਰਾਇਣ ਨੇ ਸਵਪਨਿਲ ਧੋਪਾੜੇ ਨਾਲ, ਐੱਸ. ਨਿਤਿਨ ਨੇ ਸੁਮੇਦ ਸ਼ੇਟੇ ਨਾਲ ਅਤੇ ਅਧਰਿਆਦੀਪ ਦਾਸ ਨੇ ਮੁਰਲੀ ਕਾਰਤੀਕੇਅਨ ਨਾਲ ਡਰਾਅ ਖੇਡਿਆ।
ਮੇਰਾ ਹਰ ਤਮਗਾ ਸੰਘਰਸ਼ ਦੀ ਦਾਸਤਾਨ : ਮੈਰੀਕਾਮ
NEXT STORY