ਨਵੀਂ ਦਿੱਲੀ— ਰੋਲੈਂਟ ਓਲਟਮੈਂਸ ਨੂੰ ਬਰਖਾਸਤ ਕਰਨ ਤੋਂ 3 ਦਿਨ ਬਾਅਦ ਹਾਕੀ ਇੰਡੀਆ ਨੇ ਭਾਰਤੀ ਪੁਰਸ਼ ਟੀਮ ਦੇ ਮੁੱਖ ਕੋਚ ਲਈ ਆਪਣੀ ਵੈੱਬਸਾਈਟ 'ਤੇ ਅਰਜ਼ੀਆਂ ਮੰਗੀਆਂ ਹਨ। ਬੀ. ਸੀ. ਸੀ. ਆਈ. ਦੀ ਤਰਜ਼ 'ਤੇ ਹਾਕੀ ਇੰਡੀਆ ਨੇ ਵੈੱਬਸਾਈਟ 'ਤੇ ਪਹਿਲੀ ਵਾਰ ਇਸ਼ਤਿਹਾਰ ਦਿੱਤਾ ਹੈ। ਇਸ਼ਤਿਹਾਰ ਅਨੁਸਾਰ ਮੁੱਖ ਕੋਚ ਨੂੰ 31 ਦਸੰਬਰ 2020 ਟੋਕੀਓ ਓਲੰਪਿਕ ਤੱਕ ਦਾ ਕਾਰਜਕਾਲ ਦਿੱਤਾ ਜਾਵੇਗਾ, ਬਸ਼ਰਤੇ 6 ਮਹੀਨਿਆਂ ਦੇ ਪ੍ਰੋਬੇਸ਼ਨ 'ਚ ਉਸ ਦਾ ਕੰਮ ਸੰਤੋਖਜਨਕ ਹੋਵੇ। ਮੁੱਖ ਕੋਚ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ, ਸੀ. ਈ. ਓ. ਏਲੇਨਾ ਨਾਰਮਨ ਅਤੇ ਨਿਯੋਕਤਾ ਭਾਰਤੀ ਖੇਡ ਅਥਾਰਟੀ ਨੂੰ ਰਿਪੋਰਟ ਕਰਨਗੇ। ਯੋਗ ਉਮੀਦਵਾਰ ਨੂੰ ਈ-ਮੇਲ ਰਾਹੀਂ ਆਪਣੀ ਅਰਜ਼ੀ 15 ਸਤੰਬਰ ਤਕ ਹਾਕੀ ਇੰਡੀਆ ਦੇ ਸੀ. ਈ. ਓ. ਨੂੰ ਭੇਜਣੀ ਪਵੇਗੀ।
ਵਿਸ਼ਵ ਕੈਡੇਟ ਕੁਸ਼ਤੀ ਮੁਕਾਬਲਾ : ਸੋਨੂੰ ਦਾ ਸੋਨੇ ਦੇ ਤਮਗੇ ਲਈ ਮੁਕਾਬਲਾ ਈਰਾਨੀ ਪਹਿਲਵਾਨ ਨਾਲ
NEXT STORY