ਹੇਨਾਨ (ਬਿਊਰੋ)— ਭਾਰਤੀ ਗੋਲਫਰ ਹਨੀ ਬੈਸੋਇਆ ਏਸ਼ੀਆ-ਪੈਸੀਫਿਕ ਕਲਾਸਿਕ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ 'ਚ ਅੱਜ ਇੱਥੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਅਦ ਸੰਯੁਕਤ ਤੌਰ 'ਤੇ 23ਵੇਂ ਸਥਾਨ 'ਤੇ ਖਿਸਕ ਗਏ।
ਵੀਰਵਾਰ ਨੂੰ ਪਹਿਲੇ ਦੌਰ 'ਚ ਪੰਜ ਅੰਡਰ 67 ਦਾ ਕਾਰਡ ਖੇਡਕੇ ਉਹ ਸੰਯੁਕਤ ਤੌਰ 'ਤੇ ਦੂਜੇ ਸਥਾਨ 'ਤੇ ਸਨ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਕ ਓਵਰ 73 ਦਾ ਕਾਰਡ ਖੇਡਿਆ। ਕੁੱਲ ਚਾਰ ਅੰਡਰ 140 ਦੇ ਕਾਰਡ ਦੇ ਨਾਲ ਉਹ ਸੰਯੁਕਤ ਤੌਰ 'ਤੇ 23ਵੇਂ ਸਥਾਨ 'ਤੇ ਹਨ। ਬੈਸੋਇਆ ਤੋਂ ਇਲਾਵਾ ਐੱਸ. ਚਿੱਕਾਰੰਗੱਪਾ (72-71) ਕਟ ਪ੍ਰਾਪਤ ਕਰਨ ਵਾਲੇ ਹੋਰ ਭਾਰਤੀ ਰਹੇ। ਉਹ ਸੰਯੁਕਤ 47ਵੇਂ ਸਥਾਨ 'ਤੇ ਹਨ। ਵਿਰਾਜ ਮਾਦਾਪਾ (76-73) ਅਤੇ ਹਿੰਮਤ ਰਾਏ (78-75) ਕੱਟ ਹਾਸਲ ਕਰਨ ਤੋਂ ਖੁੰਝੇ ਗਏ।
ਫੁੱਟਬਾਲਰ ਅਲਵਾਰੋ ਮੋਰਾਟਾ ਨੇ ਐਲਿਸ ਨੂੰ ਮੈਜਿਕ ਸ਼ੋਅ ਦੌਰਾਨ ਕੀਤਾ ਸੀ ਪ੍ਰਪੋਜ਼
NEXT STORY