ਨਵੀਂ ਦਿੱਲੀ— ਭਾਰਤੀ ਖੇਡਾਂ ਦੇ ਧਾਕੜ ਖਿਡਾਰੀਆਂ ਜਫਰ ਇਕਬਾਲ, ਮੁਰਾਦ ਅਲੀ ਖਾਨ, ਅਖਿਲ ਕੁਮਾਰ ਤੇ ਕ੍ਰਿਸ਼ਨਾ ਪੂਨੀਆ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤੀ ਖਿਡਾਰੀ ਆਸਟਰੇਲੀਆ ਦੇ ਗੋਲਡ ਕੋਸਟ 'ਚ 4 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਦਿੱਲੀ ਖੇਡਾਂ ਦੀ ਬਰਾਬਰੀ ਕਰ ਸਕਣਗੇ।
ਹਾਕੀ ਓਲੰਪੀਅਨ ਜ਼ਫਰ, ਨਿਸ਼ਾਨੇਬਾਜ਼ ਮੁਰਾਦ, ਮੁੱਕੇਬਾਜ਼ ਅਖਿਲ ਤੇ ਡਿਸਕਸ ਥ੍ਰੋਅਰ ਪੂਨੀਆ ਨੇ ਰਾਸ਼ਟਰਮੰਲ ਖੇਡਾਂ ਦੇ ਪ੍ਰਸਾਰਕ ਸੋਨੀ ਪਿਕਚਰਸ ਨੈੱਟਵਰਕ ਤੇ ਦਿੱਲੀ ਖੇਡ ਪੱਤਰਕਾਰ ਸੰਘ (ਡੀ. ਐੱਸ. ਜੇ. ਏ.) ਦੀਆਂ ਰਾਸ਼ਟਰਮੰਡਲ ਖੇਡਾਂ ਲਈ ਆਯੋਜਿਤ ਸ਼ੁੱਭ-ਕਾਮਨਾਵਾਂ ਪ੍ਰੋਗਰਾਮ 'ਚ ਕਿਹਾ, ''ਦਿੱਲੀ 'ਚ ਅਸੀਂ 100 ਤੋਂ ਵੱਧ ਤਮਗੇ ਜਿੱਤੇ ਸਨ ਤੇ ਦੂਜਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਚਾਰ ਸਾਲ ਬਾਅਦ ਗਲਾਸਗੋ 'ਚ ਅਸੀਂ 65 ਤਮਗੇ ਜਿੱਤੇ ਤੇ ਪੰਜਵਾਂ ਸਥਾਨ ਹਾਸਲ ਕੀਤਾ। ਗੋਲਡ ਕੋਸਟ 'ਚ ਸਾਡਾ 222 ਮੈਂਬਰੀ ਦਲ ਉਤਰ ਰਿਹਾ ਹੈ ਤੇ ਉਮੀਦ ਹੈ ਕਿ ਇਹ ਦਲ ਦਿੱਲੀ ਦੀ ਬਰਾਬਰੀ ਕਰੇਗਾ।''
ਭਾਰਤ ਨੂੰ ਇਨ੍ਹਾਂ ਖੇਡਾਂ 'ਚ ਨਿਸ਼ਾਨੇਬਾਜ਼ਾਂ ਤੋਂ ਸਭ ਤੋਂ ਵੱਧ ਉਮੀਦਾਂ ਹਨ। ਸਾਬਕਾ ਨਿਸ਼ਾਨੇਬਾਜ਼ ਮੁਰਾਦ ਨੇ ਕਿਹਾ, ''ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਭਾਰਤੀ ਦਲ 'ਚ ਅਜਿਹੇ ਨਿਸ਼ਾਨੇਬਾਜ਼ ਸ਼ਾਮਲ ਹਨ, ਜਿਹੜੇ ਆਪਣੇ ਦਿਨ ਦੁਨੀਆ 'ਚ ਕਿਸੇ ਨੂੰ ਹਰਾ ਸਕਦੇ ਹਨ। ਮੈਨੂੰ ਉਮੀਦ ਹੈ ਕਿ ਭਾਰਤੀ ਨਿਸ਼ਾਨੇਬਾਜ਼ੀ ਦਲ 'ਚ 80 ਫੀਸਦੀ ਖਿਡਾਰੀ ਤਮਗਾ ਜਿੱਤ ਸਕਦੇ ਹਨ ਤੇ ਤਮਗੇ ਦਾ ਰੰਗ ਕੋਈ ਵੀ ਹੋ ਸਕਦਾ ਹੈ।''
ਮੁਰਾਦ ਨੇ ਕਿਹਾ, ''ਮੈਨੂੰ ਯਾਦ ਹੈ ਕਿ 1995 ਦੇ ਵਿਸ਼ਵ ਕੱਪ ਵਿਚ ਸਿਰਫ 2 ਭਾਰਤੀ ਨਿਸ਼ਾਨੇਬਾਜ਼ ਉਤਰੇ ਸਨ ਪਰ ਅੱਜ ਸਥਿਤੀ ਇਹ ਹੈ ਕਿ ਸਾਡੇ ਕੋਲ ਹਰ ਪ੍ਰਤੀਯੋਗਿਤਾ 'ਚ 10-10 ਨਿਸ਼ਾਨੇਬਾਜ਼ ਮੌਜੂਦ ਹਨ।
ਓਲੰਪੀਅਨ ਮੁੱਕੇਬਾਜ਼ ਅਖਿਲ ਨੇ ਵੀ ਮੁੱਕੇਬਾਜ਼ੀ ਤੋਂ ਚੰਗੀ ਉਮੀਦ ਕਰਦਿਆਂ ਕਿਹਾ, ''ਗੋਲਡ ਕੋਸਟ ਵਿਚ ਐੱਮ. ਸੀ. ਮੈਰੀਕਾਮ, ਮਨੋਜ ਕੁਮਾਰ ਤੇ ਵਿਕਾਸ ਕ੍ਰਿਸ਼ਣਨ ਤੋਂ ਸੋਨ ਤਮਗੇ ਦੀ ਉਮੀਦ ਕੀਤੀ ਜਾ ਸਕਦੀ ਹੈ। ਮਨੋਜ ਨੇ ਦਿੱਲੀ 'ਚ ਸੋਨਾ ਜਿੱਤਿਆ ਸੀ ਤੇ ਉਹ ਰਾਸ਼ਟਰਮੰਡਲ ਖੇਡਾਂ 'ਚ ਦੋਹਰੇ ਸੋਨੇ ਦੀ ਉਪਲੱਬਧੀ ਹਾਸਲ ਕਰ ਸਕਦਾ ਹੈ। ਮੈਰੀਕਾਮ ਤੇ ਵਿਕਾਸ ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਦੋਹਰੇ ਸੋਨੇ ਦੀ ਕਾਮਯਾਬੀ ਹਾਸਲ ਕਰ ਸਕਦੇ ਹਨ। ਸਾਡੀ ਟੀਮ ਚੰਗੀ ਹੈ ਅਤੇ ਜ਼ਿਆਦਾ ਤਮਗੇ ਆਉਣ ਦੀ ਉਮੀਦ ਹੈ।''
ਆਸਟਰੇਲੀਆਈ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ, ਕ੍ਰਿਕਟ 'ਚ ਸਲੇਜ਼ਿੰਗ ਵੀ ਬੰਦ ਹੋਵੇ
NEXT STORY