ਮੁੰਬਈ— ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ 2018 ਨੂੰ 'ਵੱਡਾ ਸਾਲ' ਕਰਾਰ ਦਿੰਦਿਆਂ ਅੱਜ ਕਿਹਾ ਕਿ ਪਿਛਲੇ ਸੈਸ਼ਨ 'ਚ ਮਾਮੂਲੀ ਫਰਕ ਨਾਲ ਖੁੰਝਣ ਤੋਂ ਬਾਅਦ ਉਹ ਇਸ ਸਾਲ ਦੇ ਅੰਤ ਤਕ ਨੰਬਰ ਇਕ ਬਣਨਾ ਚਾਹੁੰਦੀ ਹੈ। ਸਿੰਧੂ ਨੇ ਇਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਇਹ ਵੱਡਾ ਸਾਲ ਹੈ ਤੇ ਅਗਲਾ ਟੂਰਨਾਮੈਂਟ ਆਲ ਇੰਗਲੈਂਡ ਹੈ। ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਵੀ ਹੋਣੀਆਂ ਹਨ। ਮੈਂ ਇਸ ਟੂਰਨਾਮੈਂਟ 'ਤੇ ਧਿਆਨ ਦੇਣਾ ਚਾਹੁੰਦੀ ਹਾਂ। ਮੈਂ ਇਸ ਸਾਲ ਦੇ ਅੰਤ 'ਚ ਖੁਦ ਨੂੰ ਨੰਬਰ ਇਕ ਦੇ ਰੂਪ 'ਚ ਦੇਖਣਾ ਚਾਹੁੰਦੀ ਹਾਂ।''
ਕੈਨੇਡਾ ਦੇ ਵਰਚੂ ਤੇ ਮੋਇਰ ਨੇ ਆਈਸ ਡਾਂਸ 'ਚ ਜਿੱਤਿਆ ਸੋਨ ਤਮਗਾ
NEXT STORY