ਲੰਡਨ— ਬਰਤਾਨੀਆ ਦਾ ਚੋਟੀ ਦਾ ਅਥਲੀਟ ਮੋ. ਫਰਾਹ ਘਰੇਲੂ ਮੈਦਾਨ 'ਤੇ ਐਤਵਾਰ ਨੂੰ ਆਪਣੀ ਆਖਰੀ ਰੇਸ ਨੂੰ ਪ੍ਰਸ਼ੰਸਕਾਂ ਲਈ ਯਾਦਗਾਰੀ ਬਣਾਉਣਾ ਚਾਹੇਗਾ। ਬਰਮਿੰਘਮ ਵਿਚ ਚਲ ਰਹੀ ਡਾਇਮੰਡ ਲੀਗ ਮੀਟ ਵਿਚ 34 ਸਾਲਾ ਫਰਾਹ ਦੀ ਕੋਸ਼ਿਸ਼ 3000 ਮੀਟਰ ਦੀ ਦੌੜ ਜਿੱਤਣ ਦੀ ਹੋਵੇਗੀ। 5000 ਅਤੇ 10,000 ਮੀਟਰ ਦੌੜ ਵਿਚ 2 ਵਾਰ ਓਲੰਪਿਕ ਚੈਂਪੀਅਨ ਰਿਹਾ ਫਰਾਹ 2011 ਤੋਂ ਬਾਅਦ ਪਹਿਲੀ ਵਾਰ ਪਿਛਲੇ ਸ਼ਨੀਵਾਰ ਨੂੰ 5000 ਮੀਟਰ ਦੀ ਰੇਸ ਜਿੱਤਣ ਵਿਚ ਨਾਕਾਮ ਰਿਹਾ ਸੀ। ਫਰਾਹ ਨੇ ਕਿਹਾ ਕਿ ਦੇਸ਼ ਵਿਚ ਆਖਰੀ ਰੇਸ ਨੂੰ ਲੈ ਕੇ ਉਸ ਦੀਆਂ ਭਾਵਨਾਵਾਂ ਚੋਟੀ 'ਤੇ ਹੋਣਗੀਆਂ।
ਅਗਲੇ ਹਫਤੇ ਜਿਊਰਿਖ ਡਾਇਮੰਡ ਲੀਗ ਮੀਟ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਫਰਾਹ ਨੇ ਕਿਹਾ ਕਿ ਮੇਰੇ ਲਈ ਜ਼ਰੂਰੀ ਹੈ ਕਿ ਇਥੇ ਜਿੱਤ ਦਰਜ ਕਰਾਂ। ਮੈਨੂੰ ਲਗਦਾ ਹੈ ਕਿ ਲੋਕ ਇਹ ਸਮਝਣਗੇ ਕਿ ਇਹ ਇੰਨਾ ਆਸਾਨ ਨਹੀਂ ਹੈ ਕਿਉਂਕਿ ਉਥੇ ਹੋਰ ਵੀ ਅਥਲੀਟ ਹਿੱਸਾ ਲੈ ਰਹੇ ਹੋਣਗੇ। ਮੈਂ ਪੂਰੀ ਤਰ੍ਹਾਂ ਫਿੱਟ ਹਾਂ ਅਤੇ ਜੇਕਰ ਜਿੱਤ ਸਕਾਂ ਤਾਂ ਸ਼ਾਨਦਾਰ ਹੋਵੇਗਾ।
ਫੀਫਾ ਅੰਡਰ-17 ਵਿਸ਼ਵ ਕੱਪ ਦੀ ਟਰਾਫੀ ਦਿੱਲੀ ਪਹੁੰਚੀ
NEXT STORY