ਨਵੀਂ ਦਿੱਲੀ— ਅੱਜ ਤੋਂ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੀ ਸ਼ੁਰਆਤ ਹੋ ਰਹੀ ਹੈ। ਗੂਗਲ ਨੇ ਇਸ ਦਿਨ ਨੂੰ ਖਾਸ ਬਣਾਉਣ ਲਈ ਅੱਜ ਡੂਡਲ ਬਣਾਇਆ ਹੈ। ਚੈਂਪੀਅਨਸ ਟਰਾਫੀ ਦੀ ਸਮਾਪਤੀ ਦੇ ਬਾਅਦ ਅੱਜ ਮਹਿਲਾ ਵਿਸ਼ਵ ਕੱਪ ਦੀ ਸ਼ੁਰੂਆਤ ਹੋ ਰਹੀ ਹੈ, ਜਿਸ 'ਚ ਪਹਿਲਾ ਮੁਕਾਬਲਾ ਭਾਰਤ ਅਤੇ ਇੰਗਲੈਂਡ ਵਿਚਾਲੇ ਹੋ ਰਿਹਾ ਹੈ।
ਗੂਗਲ ਦੇ ਡੂਡਲ 'ਚ ਕ੍ਰਿਕਟ ਗਰਾਊਂਡ ਦਿਖਾਈ ਗਈ ਹੈ, ਜਿਸ 'ਚ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਸ ਡੂਡਲ 'ਚ ਤੁਸੀਂ ਆਪ ਵੀ ਕ੍ਰਿਕਟ 'ਚ ਆਪਣਾ ਹੱਥ ਆਜ਼ਮਾ ਸਕਦੇ ਹੋ, ਇਸ 'ਚ ਖੇਡਣ ਦੀ ਸਹੂਲਤ ਉਪਲਬਧ ਹੈ। ਇਸ 'ਚ ਸ਼ੇਅਰ ਦਾ ਵੀ ਆਪਸ਼ਨ ਦਿੱਤਾ ਗਿਆ ਹੈ।
ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2017 ਦਾ ਆਯੋਜਨ ਇੰਗਲੈਂਡ 'ਚ ਕੀਤਾ ਜਾ ਰਿਹਾ ਹੈ, ਜਿਸ 'ਚ ਕੁਲ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ 'ਚ ਸ਼ਾਮਲ ਹਨ ਆਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ, ਭਾਰਤ, ਵੈਸਟਇੰਡੀਜ਼, ਨਿਊਜ਼ੀਲੈਂਡ, ਸ਼੍ਰੀਲੰਕਾ ਅਤੇ ਪਾਕਿਸਤਾਨ।
ਸ਼੍ਰੀਕਾਂਤ ਆਸਟਰੇਲੀਆ ਸੁਪਰ ਸੀਰੀਜ਼ ਦੇ ਫਾਈਨਲ 'ਚ
NEXT STORY