ਨਵੀਂ ਦਿੱਲੀ, (ਬਿਊਰੋ)— ਆਰਚਰੀ ਏਸ਼ੀਆ ਕੱਪ 'ਚ ਭਾਰਤ ਵਲੋਂ ਖੇਡਦੇ ਹੋਏ ਤੀਰਅੰਦਾਜ਼ ਮੁਸਕਾਨ ਕਿਰਾਰ ਅਤੇ ਪ੍ਰੋਮਿਲਾ ਦਾਈਮਾਰੀ ਨੇ ਸੋਨ ਤਗਮੇ ਜਿੱਤ ਕੇ ਮਹਿਲਾ ਦਿਵਸ ਦੇ ਮੌਕੇ 'ਤੇ ਭਾਰਤ ਨੂੰ ਵੱਡਾ ਤੋਹਫਾ ਦਿੱਤਾ ਹੈ। ਬੈਂਕਾਕ 'ਚ ਚਲ ਰਹੇ ਆਰਚਰੀ ਏਸ਼ੀਆ ਕੱਪ 'ਚ ਇਨ੍ਹਾਂ ਦੋਵਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ-ਆਪਣੇ ਭਾਰ ਵਰਗ 'ਚ ਸੋਨ ਤਗਮੇ ਜਿੱਤੇ। ਮੁਸਕਾਨ ਨੇ ਮਹਿਲਾ ਕੰਪਾਊਂਡ 'ਚ ਜਦਕਿ ਪ੍ਰੋਮਿਲਾ ਨੇ ਰਿਕਰਵ ਈਵੈਂਟ ਦਾ ਸੋਨ ਤਗਮਾ ਆਪਣੇ ਨਾਂ ਕੀਤਾ। ਮੁਸਕਾਨ ਨੇ ਮਲੇਸ਼ੀਆ ਦੀ ਜਕਾਰਿਆ ਨਾਦਿਰਾ ਨੂੰੇ 139-136 ਨਾਲ ਹਰਾ ਕੇ ਕੰਪਾਊਂਡ ਫਾਈਨਲ 'ਚ ਸੋਨ ਤਗਮਾ ਜਿੱਤਿਆ। ਮੁਸਕਾਨ ਨੇ ਸਿਰਫ ਢਾਈ ਸਾਲ ਪਹਿਲਾਂ ਹੀ ਤੀਰਅੰਦਾਜ਼ੀ ਦੀ ਟ੍ਰੇਨਿੰਗ ਲੈਣਾ ਸ਼ੁਰੂ ਕੀਤਾ ਸੀ। ਤੀਰਅੰਦਾਜ਼ੀ ਲਈ ਉਸ ਨੇ ਆਪਣੀ 12 ਵੀਂ ਦੀ ਪ੍ਰੀਖਿਆ ਤਕ ਨਹੀਂ ਦਿੱਤੀ।
ਉਥੇ ਹੀ ਦੂਜਾ ਸੋਨ ਤਗਮਾ ਜਿੱਤਣ ਵਾਲੀ ਪ੍ਰੋਮਿਲਾ ਨੇ ਰਿਕਰਵ ਇਵੈਂਟ 'ਚ ਰੂਸ ਦੀ ਏਡਰਿਏਵਾ ਨਤਾਲਿਆ ਨੂੰ 7-3 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਮਧੂ ਵੇਦਵਾਨ ਨੇ ਮਹਿਲਾ ਮੁਕਾਬਲੇ 'ਚ ਅਤੇ ਗੌਰਵ ਤਰਾਂਬਕ ਲੈਂਬੇ ਨੇ ਪੁਰਸ਼ ਮੁਕਾਬਲੇ 'ਚ ਰਿਕਰਵ ਈਵੈਂਟ 'ਚ ਕਾਂਸੇ ਦਾ ਤਗਮਾ ਜਿੱਤਿਆ। ਮਧੂ ਵੇਦਵਾਨ ਨੇ ਮੰਗੋਲੀਆ ਦੀ ਏਲਤਾਂਗੇਰੇਲ ਨੂੰ 6-5 ਨਾਲ ਹਰਾਇਆ ਅਤੇ ਲੈਂਬੇ ਨੇ ਮਲੇਸ਼ੀਆ ਦੇ ਕਾਮਰੂਧੀਨ ਨੂੰ ਹਰਾ ਕੇ ਕਾਂਸੇ ਦਾ ਖਿਤਾਬ ਆਪਣੇ ਨਾਂ ਕੀਤਾ।
ਇੰਡੀਅਨਸ ਵੇਲਸ ਦੇ ਪਹਿਲੇ ਦੌਰ 'ਚ ਹਾਰੀ ਸ਼ਾਰਾਪੋਵਾ
NEXT STORY