ਚੇਨਈ— ਭਾਰਤ ਦੇ ਹਰਿੰਦਰਪਾਲ ਸੰਧੂ ਨੇ ਸੈਯਦ ਅਜਲਨ ਅਹਿਮਦ ਨੂੰ 11-5, 11-7, 11-7 ਨਾਲ ਹਰਾ ਕੇ ਪੀ. ਐੱਸ. ਏ. ਵਿਸ਼ਵ ਟੂਰ ਪ੍ਰਤੀਯੋਗਿਤਾ ਵਿਕਟੋਰੀਆ ਓਪਨ ਸਕੁਐਸ਼ ਟੂਰਨਾਮੈਂਟ ਦੇ ਅੰਤਿਮ-8 ਵਿਚ ਜਗ੍ਹਾ ਬਣਾਈ।
ਕੁਝ ਦਿਨ ਪਹਿਲਾਂ ਐਡੀਲੇਡ ਵਿਚ ਸਾਊਥ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਸੰਧੂ ਨੂੰ ਆਪਣੇ ਵਿਰੋਧੀ ਨੂੰ ਹਰਾਉਣ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ। ਇਸ ਤੋਂ ਪਹਿਲਾਂ ਕੱਲ ਰਾਤ ਚੌਥਾ ਦਰਜਾ ਪ੍ਰਾਪਤ ਸੰਧੂ ਨੇ ਆਸਟ੍ਰੇਲੀਆ ਦੇ ਜੈਕਬ ਫੋਰਡ ਨੂੰ 11-7, 11-1, 11-8 ਨਾਲ ਹਰਾਇਆ ਸੀ। ਉਹ ਕੱਲ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਵਿਚ ਆਸਟ੍ਰੇਲੀਆ ਦੇ ਰਾਈਸ ਰਾਊਲਿੰਗ ਨਾਲ ਭਿੜੇਗਾ, ਜਿਸਨੂੰ ਉਸਨੇ ਸਾਉਥ ਆਸਟ੍ਰੇਲੀਅਨ ਓਪਨ ਫਾਈਨਲ ਵਿਚ ਹਰਾਇਆ ਸੀ।
ਤੁਸੀਂ ਵੀ ਜਾਣੋ, ਆਖਰ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਰਵਿੰਦਰ ਜਡੇਜਾ ਨੂੰ
NEXT STORY