ਮੈਲਬੋਰਨ- ਭਾਰਤੀ ਕ੍ਰਿਕਟ ਟੀਮ ਇੱਥੇ ਦੂਜੇ ਟਵੰਟੀ-20 ਮੁਕਾਬਲੇ 'ਚ ਆਸਟ੍ਰੇਲੀਆ ਦੇ ਖਿਲਾਫ ਟਾਸ ਗੁਆਉਣ ਦੇ ਬਾਅਦ ਪਹਿਲੇ ਬੱਲੇਬਾਜ਼ੀ ਦੇ ਲਈ ਮੈਦਾਨ 'ਤੇ ਉਤਰੀ ਹੈ। ਟੀਮ 'ਚ ਕੋਈ ਬਦਲਾਅ ਨਹੀਂ ਕੀਤੇ ਗਏ ਹਨ। ਭਾਰਤ ਨੂੰ ਲੱਗਾ ਪਹਿਲਾ ਝਟਕਾ, ਸ਼ਿਖਰ ਧਵਨ ਆਉਟ ।
ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਸ਼ੁੱਕਰਵਾਰ ਨੂੰ ਇੱਥੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ ਅਤੇ ਭਾਰਤ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੇਗਾ। ਮੇਜ਼ਬਾਨ ਟੀਮ ਦੇ ਖਿਡਾਰੀ ਨਾਥਨ ਲਿਓਨ, ਐਂਡ੍ਰਿਊ ਟਾਈ ਅਤੇ ਸਕਾਟ ਬੋਲਾਂਡ ਪਹਿਲੀ ਵਾਰ ਕੌਮਾਂਤਰੀ ਪੱਧਰ 'ਤੇ ਮੈਚ ਖੇਡ ਰਹੇ ਹਨ। ਜਾਨ ਹੈਸਟਿਗੰਸ ਅਤੇ ਗਲੇਨ ਮੈਕਸਵੈੱਲ ਵਾਪਸੀ ਕਰ ਰਹੇ ਹਨ।
ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 1-4 ਤੋਂ ਅੱਗੇ ਚਲ ਰਹੀ ਟੀਮ ਇੰਡੀਆ ਇਸ ਮੈਚ 'ਚ ਜਿੱਤ ਦੇ ਨਾਲ ਸੀਰੀਜ਼ 'ਤੇ ਕਬਜ਼ਾ ਕਰਨ ਲਈ ਉਤਰ ਰਹੀ ਹੈ ਅਤੇ ਪਿਛਲੇ ਮੈਚ ਨੂੰ ਜਿੱਤ ਚੁੱਕੀ ਟੀਮ 'ਚ ਕੋਈ ਬਦਲਾਅ ਨਹੀਂ ਕੀਤੇ ਗਏ ਹਨ। ਭਾਰਤੀ ਟੀਮ ਇਸ ਤਰ੍ਹਾਂ ਹੈ- ਮਹਿੰਦਰ ਸਿੰਘ ਧੋਨੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਨਾ, ਯੁਵਰਾਜ ਸਿੰਘ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਅਤੇ ਆਸ਼ੀਸ਼ ਨੇਹਰਾ।
ਸਿੰਧੂ ਦੀ ਸਨਸਨੀਖੇਜ਼ ਹਾਰ, ਸ਼੍ਰੀਕਾਂਤ ਕੁਆਰਟਰਫਾਈਨਲ 'ਚ
NEXT STORY