ਦੋਹਾ— ਭਾਰਤ ਏ.ਐੱਫ.ਸੀ. ਅੰਡਰ 23 ਚੈਂਪੀਅਨਸ਼ਿਪ ਕੁਆਲੀਫਾਇਰ ਦੇ ਪਹਿਲੇ ਮੈਚ 'ਚ ਸੀਰੀਆ ਤੋਂ 0.2 ਨਾਲ ਹਾਰ ਗਿਆ। ਦੋਹਾਂ ਟੀਮਾਂ ਨੇ ਪਹਿਲੇ ਹਾਫ 'ਚ ਕਾਫੀ ਸੰਭਲ ਕੇ ਖੇਡਿਆ ਅਤੇ ਕੋਈ ਵੀ ਟੀਮ ਗੋਲ ਨਾ ਕਰ ਸਕੀ। ਭਾਰਤ ਨੇ ਆਪਣੇ ਤੋਂ ਬਿਹਤਰ ਦਮਖਮ ਵਾਲੇ ਸੀਰੀਆਈ ਖਿਡਾਰੀਆਂ ਨੂੰ ਦਬਾਅ 'ਚ ਲਿਆਉਣ ਦੀ ਕਾਫੀ ਕੋਸ਼ਿਸ਼ ਕੀਤੀ। ਸਟ੍ਰਾਈਕਰ ਡੇਨੀਅਲ ਲਾਲਿਮਪੁਈਆ ਨੇ ਗੋਲ ਕਰਨ ਦਾ ਮੌਕਾ ਵੀ ਬਣਾਇਆ ਪਰ ਕਾਮਯਾਬੀ ਨਹੀਂ ਮਿਲੀ।
ਨਿਖਿਲ ਪੁਜਾਰੀ ਨੇ ਸੱਜੇ ਫਲੈਂਕ ਤੋਂ ਵਿਰੋਧੀ ਡਿਫੈਂਸ ਨੂੰ ਰੁਝਾਏ ਰਖਿਆ। ਭਾਰਤ ਨੂੰ ਗੋਲ ਕਰਨ ਦਾ ਇਕ ਹੋਰ ਮੌਕਾ ਮਿਲਿਆ ਪਰ 37ਵੇਂ ਮਿੰਟ 'ਚ ਜਰਮਨਪ੍ਰੀਤ ਸਿੰਘ ਦਾ ਸ਼ਾਟ ਕਾਰਨਰ ਨਾਲ ਟਕਰਾਅ ਕੇ ਨਿਕਲ ਗਿਆ। ਦੂਜੇ ਹਾਫ 'ਚ ਭਾਰਤੀ ਟੀਮ ਕਾਫੀ ਥਕੀ ਹੋਈ ਨਜ਼ਰ ਆ ਰਹੀ ਸੀ। ਸੀਰੀਆ ਨੇ 64ਵੇਂ ਮਿੰਟ 'ਚ ਸਟ੍ਰਾਈਕਰ ਰਾਬੀ ਸਰੋਰ ਦੇ ਗੋਲ ਦੇ ਦਮ 'ਤੇ ਬੜ੍ਹਤ ਬਣਾ ਲਈ। ਉਸ ਲਈ ਦੂਜਾ ਗੋਲ 88ਵੇਂ ਮਿੰਟ 'ਚ ਫਾਰੇਸ ਅਰਨਾਉਟ ਨੇ ਕੀਤਾ। ਭਾਰਤੀ ਅੰਡਰ 23 ਟੀਮ ਹੁਣ ਸ਼ੁੱਕਰਵਾਰ ਨੂੰ ਮੇਜ਼ਬਾਨ ਅਤੇ ਗਰੁੱਪ ਦੀ ਸਭ ਤੋਂ ਮਜ਼ਬੂਤ ਟੀਮ ਕਤਰ ਨਾਲ ਖੇਡੇਗੀ।
US Open ਹੋਇਆ ਸਭ ਤੋਂ ਮਹਿੰਗਾ ਟੂਰਨਾਮੈਂਟ, ਇਨਾਮੀ ਰਾਸ਼ੀ 5.04 ਕਰੋੜ ਡਾਲਰ ਹੋਈ
NEXT STORY