ਏਸ਼ੀਆਈ ਮਿਕਸਡ ਬੈਡਮਿੰਟਨ ਟੂਰਨਾਮੈਂਟ 'ਚ ਭਾਰਤ ਨੇ ਸਿੰਗਾਪੁਰ ਨੂੰ ਹਰਾਇਆ

You Are HereSports
Thursday, February 16, 2017-10:01 PM
ਨਵੀਂ ਦਿੱਲੀ—ਭਾਰਤੀ ਬੈਡਮਿੰਟਨ ਟੀਮ ਨੇ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਸਿੰਗਾਪੁਰ ਨੂੰ 4-1 ਨਾਲ ਹਰਾ ਦਿੱਤਾ। ਭਾਰਤ ਇਸ ਜਿੱਤ ਨਾਲ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ 2017 'ਚ ਜਿੱਤ ਨਾਲ ਸ਼ੁਰੂਆਤ ਕਰਨ 'ਚ ਕਾਮਯਾਬ ਰਿਹਾ। ਸਿੰਗਾਪੁਰ ਦੇ ਖਿਲਾਫ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਜਦ ਮਿਕਸਡ ਡਬਲਜ਼ 'ਚ ਪ੍ਰਣਵ ਜੈਰੀ ਚੋਪੜਾ ਅਤੇ ਇਨ ਸਿੱਕੀ ਰੇਡੀ ਨੂੰ ਯੋਂਗ ਕਾਏ ਟੈਰੀ ਦੀ ਤੇ ਵੇਈ ਹਾਨ ਟੇਨ ਦੇ ਖਿਲਾਫ਼ 21-23, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਸਮੀਰ ਵਰਮਾ ਨੇ ਕੀਨ ਯੂ ਲੋਹ ਨੂੰ ਪੁਰਸ਼ ਵਰਗ 'ਚ 21-9, 21-16 ਨਾਲ ਹਰਾਇਆ। ਸਮੀਰ ਦੀ ਇਸ ਜਿੱਤ ਸਹਾਰੇ ਭਾਰਤ ਸਕੋਰ 1-1 ਕਰਨ 'ਚ ਸਫ਼ਲ ਹੋ ਗਿਆ। ਮਨੁ ਅੱਤਰੀ ਅਤੇ ਬੀ ਸੁਮਿਤ ਰੇਡੀ ਨੇ ਪੁਰਸ਼ ਵਰਗ 'ਚ ਡੈਨੀ ਬਾਵਾ ਕ੍ਰਿਸਟੀਨਾ ਅਤੇ ਹੇਂਦਰਾ ਵਿਜਾਇਆ ਨੂੰ 21-12, 21-17 ਨਾਲ ਹਰਾ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਰਿਤੂਪਰਣਾ ਦਾਸ ਨੇ ਮਹਿਲਾ ਵਰਗ 'ਚ ਸ਼ਿਆਊ ਲਿਯਾਂਵ ਨੂੰ 23-21, 21-18 ਨਾਲ ਹਰਾਇਆ ਜਦਕਿ ਅਸ਼ਵਨੀ ਪੋਨੱਪਾ ਅਤੇ ਸਿੰਕੀ ਰੇਡੀ ਨੇ ਮਹਿਲਾ ਵਰਗ 'ਚ ਰੇਨ ਨੇ ਓਂਵ ਅਤੇ ਜੀਆ ਯਿੰਗ ਵੋਂਗ ਦੀ ਜੋੜੀ ਨੂੰ 19-21, 21-17, 21-17 ਨਾਲ ਹਰਾ ਕੇ ਭਾਰਤ ਦੀ ਅਸਾਨ ਜਿੱਤ ਦਰਜ ਕੀਤੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.