ਮੁੰਬਈ— ਫਾਰਵਰਡ ਰੋਬਿਨ ਸਿੰਘ ਅਤੇ ਬਲਵੰਤ ਸਿੰਘ ਦੇ ਗੋਲ ਦੀ ਮਦਦ ਨਾਲ ਭਾਰਤ ਨੇ ਏ. ਆਈ. ਐੱਫ. ਐੱਫ. ਦੇ 3 ਦੇਸ਼ਾਂ ਦੇ ਫੁੱਟਬਾਲ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਵਿਚ 160ਵੀਂ ਰੈਂਕਿੰਗ ਦੇ ਮਾਰੀਸ਼ਸ ਨੂੰ 2-1 ਨਾਲ ਹਰਾ ਦਿੱਤਾ। ਇਸ ਟੂਰਨਾਮੈਂਟ ਨੂੰ ਮਕਾਊ ਖਿਲਾਫ ਆਗਾਮੀ ਏਸ਼ੀਆ ਕੱਪ ਕੁਆਲੀਫਾਇਰ ਲਈ ਤਿਆਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਇਹ 97ਵੀਂ ਰੈਂਕਿੰਗ ਦੀ ਸੀਨੀਅਰ ਰਾਸ਼ਟਰੀ ਟੀਮ ਲਈ ਲਗਾਤਾਰ 9ਵੀਂ ਜਿੱਤ ਹੈ, ਜਿਸ ਵਿਚ ਕੋਚ ਸਟੀਫਨ ਕਾਂਸਟੇਨਟਾਈਨ ਨੇ ਭਵਿੱਖ ਨੂੰ ਦੇਖਦੇ ਹੋਏ ਕਈ ਅੰਡਰ-23 ਖਿਡਾਰੀਆਂ ਨੂੰ ਸ਼ਾਮਲ ਕੀਤਾ ਸੀ। ਭਾਰਤ ਹੁਣ 25 ਅਗਸਤ ਨੂੰ ਸੇਂਟ ਕਿਟਸ ਐਂਡ ਨੇਵਿਸ ਨਾਲ ਭਿੜੇਗਾ।
ਸੋਨੀਪਤ ਦੇ ਸੁਮਿਤ ਨੇ ਕੁਸ਼ਤੀ 'ਚ ਜਿੱਤਿਆ ਸੋਨ ਤਮਗਾ
NEXT STORY