ਦੋਹਾ, (ਬਿਊਰੋ)— ਪੰਕਜ ਆਡਵਾਨੀ ਅਤੇ ਮਨਨ ਚੰਦਰਾ ਦੀ ਭਾਰਤੀ ਜੋੜੀ ਨੇ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਪਹਿਲੇ ਈ.ਬੀ.ਐੱਸ.ਐੱਫ. ਸਨੂਕਰ ਟੀਮ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ | ਸ਼ੁੱਕਰਵਾਰ ਦੀ ਰਾਤ ਹੋਏ ਬੈਸਟ ਆਫ ਫਾਈਵ ਫਾਈਨਲ 'ਚ 0-2 ਨਾਲ ਪਿੱਛੜਨ ਦੇ ਬਾਅਦ ਭਾਰਤੀ ਖਿਡਾਰੀ ਤੀਜੇ ਫਰੇਮ 'ਚ ਵੀ 0-30 ਨਾਲ ਪਿੱਛੇ ਸੀ | ਚੰਦਰਾ ਨੇ ਇਸ ਤੋਂ ਬਾਅਦ 39 ਦੇ ਬ੍ਰੇਕ ਦ ਨਾਲ ਭਾਰਤ ਨੂੰ ਵਾਪਸੀ ਦਿਵਾਈ ਅਤੇ ਫਿਰ ਆਡਵਾਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਰੇਮ ਭਾਰਤ ਦੀ ਝੋਲੀ 'ਚ ਪਾ ਦਿੱਤਾ |
ਚੌਥੇ ਫਰੇਮ 'ਚ ਬਾਬਰ ਮਸੀਹ ਦੇ ਖਿਲਾਫ 1-20 ਤੋਂ ਪਿੱਛੜਦੇ ਹੋਏ ਆਡਵਾਨੀ ਮੁਸ਼ਕਲ 'ਚ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ 69 ਦੇ ਸ਼ਾਨਦਾਰ ਬ੍ਰੇਕ ਦੇ ਨਾਲ ਭਾਰਤ ਨੂੰ 2-2 ਨਾਲ ਬਰਾਬਰੀ ਦਿਵਾ ਦਿੱਤੀ | ਚੰਦਰਾ ਅਤੇ ਮੁਹੰਮਦ ਆਸਿਫ ਦੇ ਵਿਚਾਲੇ ਪੰਜਵੇਂ ਅਤੇ ਫੈਸਲਾਕੁੰਨ ਫਰੇਮ 'ਚ ਕਾਫੀ ਉਤਰਾਅ-ਚੜ੍ਹਾਆ ਦੇਖਣ ਨੂੰ ਮਿਲਿਆ ਪਰ ਭਾਰਤੀ ਖਿਡਾਰੀ ਨੇ ਅਹਿਮ ਮੌਕੇ 'ਤੇ ਸੰਜਮ ਬਰਕਰਾਰ ਰਖਦੇ ਹੋਏ ਜਿੱਤ ਦਰਜ ਕੀਤੀ |
ਫਾਈਨਲ 'ਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ | ਬਾਬਰ ਨੇ ਪਹਿਲੇ ਫਰੇਮ 'ਚ ਚੰਦਰਾ ਨੂੰ ਆਸਾਨੀ ਨਾਲ 73-24 ਨਾਲ ਹਰਾਇਆ ਜਦਕਿ ਆਸਿਫ ਨੇ ਆਡਵਾਨੀ ਨੂੰ ਸਖਤ ਮੁਕਾਬਲੇ 'ਚ 61-56 ਨਾਲ ਹਰਾ ਕੇ ਪਾਕਿਸਤਾਨ ਨੂੰ 2-0 ਦੀ ਬੜ੍ਹਤ ਦਿਵਾਈ | ਡਬਲਜ਼ ਮੈਚ 'ਚ ਆਡਵਾਨੀ ਅਤੇ ਚੰਦਰਾ ਨੇ 72-47 ਦੀ ਜਿੱਤ ਨਾਲ ਵਾਪਸੀ ਕੀਤੀ ਅਤੇ ਫਿਰ ਅਗਲੇ ਦੋ ਫਰੇਮ ਵੀ ਜਿੱਤ ਕੇ ਖਿਤਾਬ ਜਿੱਤ ਲਿਆ | ਇਸ ਜਿੱਤ ਦੇ ਨਾਲ ਹੀ ਆਡਵਾਨੀ ਦੇ ਵਿਸ਼ਵ ਖਿਤਾਬ ਦੀ ਗਿਣਤੀ 19 ਹੋ ਗਈ ਹੈ |
ਵਿਰਾਟ ਕੋਹਲੀ ਦਾ ਖੁਲਾਸਾ, ਭਾਰਤ ਲਈ ਕਰਨਾ ਚਾਹੁੰਦੇ ਹਨ ਇਹ ਵੱਡੇ ਕੰਮ
NEXT STORY