ਨਵੀਂ ਦਿੱਲੀ— ਗਲਾਸਗੋ 'ਚ ਇਸ ਮਹੀਨੇ ਹੋਣ ਵਾਲੀ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਲਈ ਮਜ਼ਬੂਤ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਟੀਚਾ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਸੋਨ ਤਮਗਾ ਜਿੱਤਣਾ ਹੋਵੇਗਾ। ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਇਸ ਸਾਲ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਵਿਸ਼ਵ ਬੈਡਮਿੰਟਨ ਵਿਚ ਭਾਰਤ ਦੇ ਪਹਿਲੇ ਸੋਨੇ ਦਾ ਸੁਪਨਾ ਇਸ ਵਾਰ ਪੂਰਾ ਹੋ ਸਕਦਾ ਹੈ। ਭਾਰਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਇਕ ਚਾਂਦੀ ਤੇ ਚਾਰ ਕਾਂਸੀ ਤਮਗੇ ਜਿੱਤੇ ਹਨ ਪਰ ਉਸ ਦੇ ਹੱਥ ਕੋਈ ਸੋਨ ਤਮਗਾ ਨਹੀਂ ਲੱਗਾ ਹੈ।
ਸਿੰਧੂ ਤੇ ਸਾਇਨਾ ਨੂੰ ਪਹਿਲੇ ਦੌਰ 'ਚ ਬਾਈ : ਭਾਰਤੀ ਮਹਿਲਾ ਖਿਡਾਰੀਆਂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਵਿਚ ਬਾਈ ਮਿਲੀ ਹੈ। ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਦੂਜੇ ਦੌਰ ਵਿਚ ਕੋਰੀਆ ਦੀ ਕਿਮ ਹਯੋਮਿਨ ਤੇ ਮਿਸਰ ਦੀ ਹਾਦੀਆ ਹੋਸਨੀ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਵਿਰੁੱਧ ਕਰੇਗੀ। ਦੂਜੇ ਪਾਸੇ ਸਾਇਨਾ ਨੂੰ ਸਵਿਟਜ਼ਰਲੈਂਡ ਦੀ ਸਬਰੀਨਾ ਜੈਕੇ ਤੇ ਯੂਕ੍ਰੇਨ ਦੀ ਨਤਾਲਯਾ ਵਾਯਤਸੇਖ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜਨਾ ਹੈ।
ਚੋਣਕਾਰੀਆਂ ਨੂੰ 15-15 ਲੱਖ ਦੇ ਪੁਰਸਰਕਾਰ ਦਾ ਐਲਾਨ
NEXT STORY