ਗੋਲਡ ਕੋਸਟ, (ਬਿਊਰੋ)— ਆਸਟਰੇਲੀਆ ਦੇ ਗੋਲਡ ਕੋਸਟ 'ਚ ਕਾਮਨਵੈਲਥ ਗੇਮਸ 'ਚ ਭਾਰਤ ਦਾ ਜਲਵਾ ਬਰਕਰਾਰ ਹੈ। ਵੀਰਵਾਰ ਨੂੰ ਖੇਡੇ ਜਾ ਰਹੇ ਮਹਿਲਾ ਰੈਸਲਿੰਗ ਦੇ ਮੁਕਾਬਲੇ 'ਚ ਬਬੀਤਾ ਕੁਮਾਰੀ ਫੋਗਾਟ ਨੇ 53 ਕਿਲੋਗ੍ਰਾਮ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।
ਸਾਬਕਾ ਚੈਂਪੀਅਨ ਭਾਰਤ ਦੀ ਬਬੀਤਾ ਕੁਮਾਰੀ ਆਪਣੇ ਖਿਤਾਬ ਦਾ ਬਚਾਅ ਨਾ ਕਰ ਸਕੀ ਅਤੇ ਮਹਿਲਾਵਾਂ ਦੇ ਕੁਸ਼ਤੀ 'ਚ 53 ਕਿਲੋਗ੍ਰਾਮ ਭਾਰ ਵਰਗ 'ਚ ਹੋਏ ਸੋਨ ਤਮਗੇ ਦੇ ਮੈਚ 'ਚ ਹਾਰ ਗਈ ਜਿਸ ਕਰਕੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਗਰੁੱਪ ਆਧਾਰ 'ਤੇ ਹੋਏ ਮੈਚ 'ਚ ਬਬੀਤਾ ਆਪਣੇ ਦੋ ਪਿਛਲੇ ਮੈਚ ਜਿੱਤਣ ਦੇ ਬਾਅਦ ਸੋਨ ਤਮਗੇ ਦੇ ਮੁਕਾਬਲੇ 'ਚ ਪਹੁੰਚੀ ਸੀ ਜਿੱਥੇ ਉਨ੍ਹਾਂ ਨੂੰ ਕੈਨੇਡਾ ਦੀ ਡਾਇਨਾ ਵੇਕਰ ਤੋਂ ਸਖਤ ਚੁਣੌਤੀ ਮਿਲੀ।
ਮਹਿੰਦਰ ਸਿੰਘ ਧੋਨੀ ਨਾਲ ਹੋਇਆ ਵੱਡਾ 'ਧੋਖਾ'
NEXT STORY