ਲੰਡਨ- ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦਾ ਖਰਾਬ ਪ੍ਰਦਰਸ਼ਨ ਇਸ ਵਾਰ ਵੀ ਜਾਰੀ ਰਿਹਾ। ਲੰਡਨ ਵਿਚ ਆਯੋਜਿਤ ਇਸ ਚੈਂਪੀਅਨਸ਼ਿਪ ਵਿਚ ਭਾਰਤ ਦਾ ਕੋਈ ਵੀ ਖਿਡਾਰੀ ਤਮਗਾ ਜਿੱਤਣ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ।
ਇਥੇ4ਤੋਂ13ਅਗਸਤਤਕਚੱਲੀ ਚੈਂਪੀਅਨਸ਼ਿਪ ਲਈ 25 ਖਿਡਾਰੀਆਂ ਦਾ ਭਾਰਤੀ ਦਲ ਗਿਆ ਸੀ, ਜਿਸ 'ਚੋਂ ਸਿਰਫ ਤਿੰਨ ਖਿਡਾਰੀ ਹੀ ਸਨਮਾਨਜਨਕ ਪ੍ਰਦਰਸ਼ਨ ਕਰ ਸਕੇ। ਜੈਵਲਿਨ ਥ੍ਰੋਅਰ ਦਵਿੰਦਰ ਸਿੰਘ ਸਕੰਗ ਫਾਈਨਲ ਵਿਚ ਜ਼ਰੂਰ ਪਹੁੰਚਿਆ ਪਰ ਉਹ ਉੱਥੇ ਕੋਈ ਕਮਾਲ ਨਹੀਂ ਕਰ ਸਕਿਆ। ਪੰਜ ਹਜ਼ਾਰ ਮੀਟਰ ਦੌੜ ਵਿਚ ਗੋਵਿੰਦਨ ਲਕਸ਼ਮਣ ਨੇ ਆਪਣਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਇਹ ਤਮਗਾ ਜਿੱਤਣ ਲਈ ਕਾਫੀ ਨਹੀਂ ਸੀ। ਇਸਦੇ ਇਲਾਵਾ ਮਹਿਲਾਵਾਂ ਦੀ 200 ਮੀਟਰ ਦੌੜ ਵਿਚ ਨਿਰਮਲਾ ਸ਼ੇਰੋਨ ਸੈਮੀਫਾਈਨਲ ਵਿਚ ਪਹੁੰਚਣ ਵਿਚ ਹੀ ਕਾਮਯਾਬ ਹੋਈ।
ਪੈਰਾ-ਐਥਲੀਟ ਨੇ ਏਅਰਲਾਈਨ 'ਤੇ ਲਗਾਇਆ ਬਦਸਲੂਕੀ ਕਰਨ ਦਾ ਦੋਸ਼
NEXT STORY