ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਬਣੇ ਡਿਜ਼ਾਇਨਰ

You Are HereSports
Saturday, February 18, 2017-12:10 AM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਇਨ੍ਹਾਂ ਦਿਨਾਂ 'ਚ ਸੱਟਾਂ ਦੇ ਚਲਦੇ ਕ੍ਰਿਕਟ ਟੀਮ ਤੋਂ ਦੂਰ ਹਨ। ਹਾਲ ਹੀ 'ਚ ਉਹ ਆਪਣੀ ਪਤਨੀ ਰਿਤਿਕਾ ਨਾਲ ਜਰਮਨੀ 'ਚ ਦਿਖਾਈ ਦਿੱਤੇ, ਜਿੱਥੇ ਉਨ੍ਹਾਂ ਨੇ ਮਯੂਨਿਖ ਸ਼ਹਿਰ 'ਚ ਚੈਂਪੀਅਨਸ ਫੁੱਟਬਾਲ ਲੀਗ ਦਾ ਮੈਚ ਦੇਖਿਆ। ਜਰਮਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ 'ਦੋ ਦਿਨ ਦੀ ਵਰਕ ਟਰਿੱਪ ਸ਼ੁਰੂ।' ਅਸਲ 'ਚ ਰੋਹਿਤ ਅਤੇ ਲੋਕੇਸ਼ ਰਾਹੁਲ ਦੋਵੇਂ ਇਕ ਹੀ ਮਸ਼ਹੂਰ ਕੌਮਾਂਤਰੀ ਬ੍ਰਾਂਡ ਦੇ ਅੰਬੈਸਡਰ ਹਨ। ਇਸ ਕੰਪਨੀ ਦੇ ਸਿਲਸਿਲੇ 'ਚ ਇਹ ਦੋਵੇਂ ਆਪਣੀ-ਆਪਣੀ ਪਤਨੀ ਨਾਲ ਮਯੂਨਿਖ ਪਹੁੰਚੇ ਸਨ।

ਵਰਕ ਟਰਿੱਪ ਦੌਰਾਨ ਰੋਹਿਤ ਆਪਣੀ ਪਤਨੀ ਨਾਲ ਕੰਪਨੀ ਦੇ ਹੈਡਕੁਆਰਟਰ ਪਹੁੰਚੇ, ਜਿੱਥੇ ਬਹੁਤ ਸਾਰੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸ ਦੌਰਾਨ ਇਸ ਜੋੜੇ ਨੇ ਜੁੱਤੀਆਂ ਬਣਦੀਆਂ ਦੇਖੀਆਂ ਤੇ ਖੁਦ ਵੀ ਇਕ-ਇਕ ਜੁੱਤੀ ਡਿਜ਼ਾਇਨ ਕੀਤੀ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.