ਗ੍ਰੈਂਡ ਰੇਪਿਡਸ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਲਗਾਤਾਰ ਦੂਜੇ ਦੌਰ 'ਚ 3 ਅੰਡਰ 68 ਦੇ ਸਕੋਰ ਨਾਲ ਇੱਥੇ ਮੇਅਰ ਐਲ. ਪੀ. ਜੀ. ਏ. ਕਲਾਸਿਕ 'ਚ ਸੰਯੁਕਤ 14ਵੇਂ ਸਥਾਨ ਦੇ ਨਾਲ ਪਹਿਲੀ ਵਾਰ ਚੋਟੀ 10 'ਚ ਥਾਂ ਬਣਾਉਣ ਵੱਲ ਕਦਮ ਵਧਾਏ। ਦੂਜੇ ਦੌਰ ਤੋਂ ਬਾਅਦ ਅਦਿਤੀ ਦਾ ਕੁੱਲ ਸਕੋਰ 6 ਅੰਡਰ ਹੈ। ਉਹ 63 ਅਤੇ 67 ਦੇ ਸਕੋਰ ਨਾਲ ਕੁੱਲ 12 ਅੰਡਰ ਦੇ ਸਕੋਰ ਦੇ ਨਾਲ ਚੋਟੀ 'ਤੇ ਚੱਲ ਰਹੀ ਬਰੁਕ ਹੇਂਡਰਸਨ ਨਾਲ 6 ਸ਼ਾਟ ਪਿੱਛੇ ਹੈ। ਅਦਿਤੀ ਨੇ ਦੂਜੇ ਦੌਰ 'ਚ 4 ਬਰਡੀ ਕੀਤੀ ਪਰ ਉਹ ਇਕ ਬੋਗੀ ਵੀ ਕਰ ਗਈ।
ਭਾਰਤ ਕੋਲੋਂ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀਆਂ ਨੂੰ ਨਹੀਂ ਭੰਨਣੇ ਚਾਹੀਦੇ ਟੀ. ਵੀ. : ਬਾਬਾ ਰਾਮਦੇਵ
NEXT STORY