ਨਵੀਂ ਦਿੱਲੀ (ਬਿਊਰੋ)— ਕੱਲ੍ਹ ਹੋਲੀ ਦੇ ਮੌਕੇ 'ਤੇ ਪੂਰਾ ਦੇਸ਼ ਹੋਲੀ ਦੇ ਰੰਗਾਂ 'ਚ ਰੰਗਿਆ ਹੋਇਆ ਸੀ। ਅਜਿਹੇ ਵਿਚ ਆਪਣੇ ਦੇਸ਼ ਦੇ ਖਿਡਾਰੀ ਵੀ ਕਿੱਥੋਂ ਪਿੱਛੇ ਰਹਿਣ ਵਾਲੇ ਸਨ। ਉਨ੍ਹਾਂ ਨੇ ਵੀ ਖੂਬ ਹੋਲੀ ਖੇਡੀ। ਦੇਖਦੇ ਹਾਂ ਅਜਿਹੀਆਂ ਹੀ ਕੁਝ ਤਸਵੀਰਾਂ ਜਿਸ ਵਿਚ ਟੀਮ ਇੰਡੀਆ ਦੇ ਮੌਜੂਦਾ ਕ੍ਰਿਕਟਰ ਅਤੇ ਸਾਬਕਾ ਕ੍ਰਿਕਟਰ ਹੋਲੀ ਖੇਡਦੇ ਨਜ਼ਰ ਆਏ।
ਹੋਲੀ ਦੇ ਇਸ ਪਾਵਨ ਮੌਕੇ ਉੱਤੇ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਫੈਂਸ ਨੂੰ ਸੋਸ਼ਲ ਮੀਡੀਆ ਦੇ ਜਰੀਏ ਵਧਾਈ ਦਿੱਤੀ ਹੈ। ਸਹਿਵਾਗ ਨੇ ਇਹ ਵਧਾਈ ਆਪਣੇ ਚੁਟੀਲੇ ਅੰਦਾਜ਼ ਵਿਚ ਦਿੱਤੀ ਸੀ। ਵਰਿੰਦਰ ਸਹਿਵਾਗ ਨੇ ਟਵਿੱਟਰ ਉੱਤੇ ਵਧਾਈ ਦਿੰਦੇ ਹੋਏ ਲਿਖਿਆ, ਰੰਗਾਂ ਤੋਂ ਨਾ ਡਰਨਾ, ਰੰਗ ਬਦਲਣ ਵਾਲਿਆਂ ਤੋਂ ਡਰਨਾ। ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਵਧਾਈਆਂ। ਨਾਲ ਹੀ ਸਹਿਵਾਗ ਨੇ ਟਵੀਟ ਨਾਲ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਉਹ ਆਪਣੀ ਪਤਨੀ ਆਰਤੀ ਨਾਲ ਹੋਲੀ ਮਨਾਉਂਦੇ ਨਜ਼ਰ ਆ ਰਹੇ ਹਨ।
ਆਪਣੇ ਪਤੀ ਨੂੰ ਰੰਗ ਲਗਾਉਂਦੀ ਮਹਿਲਾ ਪਹਿਲਵਾਨ ਗੀਤਾ ਫੋਗਾਟ
ਬੈਂਗਲੁਰੂ ਦੇ ਨੈਸ਼ਨਲ ਕੈਂਪ ਵਿਚ ਹੋਲੀ ਮਨਾਉਂਦੇ ਭਾਰਤੀ ਹਾਕੀ ਟੀਮ ਦੇ ਖਿਡਾਰੀ
ਭਰਾ ਅਤੇ ਭਰਜਾਈ ਨਾਲ ਹੋਲੀ ਮਨਾਉਂਦੇ ਹਾਰਦਿਕ ਪੰਡਯਾ
ਹਰਭਜਨ ਸਿੰਘ ਨੇ ਕੁਝ ਇਸ ਤਰ੍ਹਾਂ ਨਾਲ ਦਿੱਤੀ ਆਪਣੇ ਫੈਂਸ ਨੂੰ ਹੋਲੀ ਦੀ ਵਧਾਈ
ਗਾਂਗੁਲੀ ਨੂੰ ਅੱਜ ਵੀ ਹੈ ਦੁੱਖ, ਕਪਤਾਨ ਰਹਿੰਦੇ ਹੋਏ ਲੈਣਾ ਪਿਆ ਸੀ ਸਖਤ ਫੈਸਲਾ
NEXT STORY