ਬੇਲਗਰਾਦ, (ਬਿਊਰੋ)— ਭਾਰਤ ਦੇ ਯੁਵਾ ਟੇਬਲ ਟੈਨਿਸ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਇੱਥੇ ਸਰਬੀਆ ਓਪਨ ਜੂਨੀਅਰ ਅਤੇ ਕੈਡੇਟ ਓਪਨ 'ਚ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ।
ਇਸ ਤੋਂ ਪਹਿਲਾਂ ਮਾਨਵ ਠੱਕਰ ਨੇ 2 ਚਾਂਦੀ ਦੇ ਤਮਗੇ ਜਿੱਤੇ ਸਨ ਜਦਕਿ ਮਾਨੁਸ਼ ਸ਼ਾਹ ਅਤੇ ਅਰਚਨਾ ਕਾਮਤ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਜਿੱਤੇ। ਮਾਨਵ, ਮਾਨੁਸ਼ ਅਤੇ ਇਸ਼ਾਨ ਹਿੰਗੋਰਾਨੀ ਦੀ ਭਾਰਤੀ ਟੀਮ ਨੇ ਸ਼ੇਰੋਨ ਐਲਗੁਏਤੀ, ਗਲ ਐਲੁਗੁਏਤੀ ਅਤੇ ਜੇਰੇਮੀ ਹਾਜਿਨ ਦੀ ਅਮਰੀਕੀ-ਕੈਨੇਡੀਆਈ ਟੀਮ ਨੂੰ 3-1 ਨਾਲ ਹਰਾ ਕੇ ਖਿਤਾਬ ਜਿੱਤਿਆ।
ਧਵਨ ਨੇ ਕਿਹਾ-ਧੋਨੀ ਨੂੰ ਖੇਡਦੇ ਦੇਖਣਾ ਚਾਹੁੰਦੀ ਸੀ ਸਟੇਡੀਅਮ ਦੀ ਭੀੜ
NEXT STORY